ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ‘ਤੇ ਕੱਸਿਆ ਤੰਜ, ਕਹੀ ਵੱਡੀ ਗੱਲ

0
94

ਪੰਜਾਬ ਸਰਕਾਰ ‘ਤੇ ਜਿੱਥੇ ਲਗਭਗ ਰੋਜ਼ਾਨਾ ਹੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਕੋਈ ਨਾ ਕੋਈ ਨਿਸ਼ਾਨਾ ਲਾਉਂਦੇ ਰਹਿੰਦੇ ਹਨ, ਉੱਥੇ ਹੀ ਅੱਜ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੰਘ ਸਿੱਧੂ ‘ਤੇ ਤੰਜ ਕੱਸਿਆ ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਕਿਸੇ ਨਾ ਕਿਸੇ ਬਹਾਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ‘ਤੇ ਤੰਜ ਕੱਸਦੇ ਰਹਿੰਦੇ ਹਨ। ਬੀਤੇ ਦਿਨੀ ਵੀ ਉਨ੍ਹਾਂ ਨੇ ਚੰਨੀ ਸਰਕਾਰ ਦੇ ਐਲਾਨਾਂ ‘ਤੇ ਲਾਈਵ ਕਾਨਫਰੰਸ ਕਰਕੇ ਸਵਾਲ ਖੜੇ ਕੀਤੇ ਸਨ।

ਰਵਨੀਤ ਬਿੱਟੂ ਨੇ ਇਹ ਸਲਾਹ ਆਪਣੇ ਟਵਿੱਟਰ ਅਕਾਊਂਟ ‘ਤੇ ਜਾਰੀ ਪੋਸਟ ਰਾਹੀਂ ਦਿੱਤੀ ਹੈ। ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਦੇ ਰੋਜ਼ਾਨਾ ਹੀ ਕਿਸੇ ਨਾ ਕਿਸੇ ਬਹਾਨੇ ਚੰਨੀ ਸਰਕਾਰ ਨੂੰ ਘੇਰਨ ਦੇ ਵਿਵਹਾਰ ‘ਤੇ ਤੰਜ ਕਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕੀਤਾ ਜਾਣਾ ਚਾਹੀਦਾ ਹੈ, ਫੇਰ ਪੰਜਾਬ ਸਰਕਾਰ ਨੂੰ ਭਲਾਈ ਸਕੀਮਾਂ ਦਾ ਐਲਾਨ ਕਰਨਾ ਚਾਹੀਦਾ ਹੈ, ਨਹੀਂ ਤਾਂ ਨਵਜੋਤ ਸਿੱਧੂ ਮੁੜ ਇਨ੍ਹਾਂ ਭਲਾਈ ਦੇ ਐਲਾਨਾਂ ਨੂੰ ਲੈ ਕੇ ਸਰਕਾਰ ‘ਤੇ ਸਵਾਲ ਖੜੇ ਕਰਨਗੇ।

ਜ਼ਿਕਰਯੋਗ ਹੈ ਕਿ ਜਿਥੇ ਰਵਨੀਤ ਸਿੰਘ ਬਿੱਟੂ ਪਹਿਲਾਂ ਵੀ ਕਈ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਟਿੱਪਣੀਆਂ ਕਰ ਚੁੱਕੇ ਹਨ ਅਤੇ ਉਨ੍ਹਾਂ ਕਈ ਵਾਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਵੀ ਤੰਜ ਕਸੇ ਸਨ।

LEAVE A REPLY

Please enter your comment!
Please enter your name here