ਨਵੀਂ ਦਿੱਲੀ , 14 ਅਕਤੂਬਰ, 2021 : ਭਾਰਤੀ ਚੋਣ ਕਮਿਸ਼ਨ ਪੰਜਾਬ ਅਤੇ ਹੋਰ 4 ਸੂਬਿਆਂ ਦੀਆਂ ਅਗਲੇ ਸਾਲ 2022 ਵਿੱਚ ਹੋਣ ਵਾਲਿਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਸਰਕਾਰੀ ਤੰਤਰ ਵਿੱਚ ਆਪਣਾ ਦਖਲ ਹੁਣਏ ਹੀ ਸ਼ੁਰੂ ਕਰ ਦਿੱਤਾ ਹੈ । ਕਮਿਸ਼ਨ ਨੇ ਮਾਡਲ ਕੋਡ ਅਤੇ ਤਬਾਦਲਿਆਂ ਦੇ ਪੱਖ ਤੋਂ ਚੋਣ ਪ੍ਰਬੰਧ ਲਈ ਬਣਾਏ ਰੂਲਜ਼ ਨੂੰ ਲਾਗੂ ਕਰਨ ਲਈ ਸੂਬਾ ਸਰਕਾਰ ਨੂੰ ਹੁਕਮ ਜਾਰੀ ਕਰ ਦਿੱਤੇ ਹਨ । ਇਨ੍ਹਾਂ ਹੁਕਮਾਂ ਅਨੁਸਾਰ ਕਮਿਸ਼ ਦੀਆਂ ਹਦਾਇਤਾਂ ਅਤੇ ਮਾਪਦੰਡ ਅਨੁਸਾਰ ਚੋਣਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹਰ ਪੱਧਰ ਦੇ ਪੁਲੀਸ ਅਤੇ ਸਿਵਿਲ ਅਫ਼ਸਰਾਂ ਦੇ ਤਬਾਦਲੇ 31 ਦਸੰਬਰ ਤਕ ਨਿਬੇੜ ਲਏ ਜਾਣ । ਪੰਜਾਬ ਦੇ ਨਾਲ ਜਿਨ੍ਹਾਂ ਸੂਬਿਆਂ ਦੀਆਂ ਚੋਣਾਂ ਹੋਣੀਆਂ ਹਨ ਇਨ੍ਹਾਂ ਵਿੱਚ ਗੋਆ, ਉੱਤਰਾਖੰਡ , ਯੂ ਪੀ ਤੇ ਮਣੀਪੁਰ ਸ਼ਾਮਲ ਹਨ ।