ਪਟਿਆਲਾ, 28 ਨਵੰਬਰ 2026 : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਨਗਰ ਨਿਗਮ ਦੀਆਂ ਚੋਣਾਂ (Municipal Corporation Elections) ਦੌਰਾਨ ਵਾਰਡ ਨੰ 33 ਵਿਚ ਭਾਜਪਾਈਆਂ ਤੇ ‘ਆਪ’ ਆਗੂਆਂ ਵਿਚਕਾਰ ਬਹਿਸਬਾਜੀ ਹੋਈ ।
ਕਿਸ-ਕਿਸ ਆਗੂ ਵਿਚਕਾਰ ਹੋਈ ਸਭ ਤੋਂ ਵਧ ਬਹਿਸਬਾਜੀ
ਮਿਲੀ ਜਾਣਕਾਰੀ ਅਲੁਸਾਰ ਨਗਰ ਨਿਗਮ ਚੋਣਾਂ ਦੀ ਵੋਟਿੰਗ ਦੌਰਾਨ ਪਟਿਆਲਾ ਵਿਖੇ ਜੋ ਵਾਰਡ ਨੰ 33 ਵਿਖੇ ਭਾਰਤੀ ਜਨਤਾ ਪਾਰਟੀ (Bharatiya Janata Party) ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਕਾਰ ਬਹਿਸਬਾਜੀ ਹੋਈਆਂ ਦੇ ਚਲਦਿਆਂ ਸਭ ਤੋਂ ਵਧ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਤੇ ਦੂਸਰੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਪਤੀ ਦਵਿੰਦਰ ਪਾਲ ਸਿੰਘ ਮਿੱਕੀ ਵਿਚਕਾਰ ਹੋਈ ।
ਕੀ ਰਿਹਾ ਬਹਿਸਬਾਜੀ ਦਾ ਕਾਰਨ
ਪ੍ਰਾਪਤ ਸੂਚਨਾ ਮੁਤਾਬਕ ਉਕਤ ਦੋਵੇਂ ਨੇਤਾਵਾਂ ਵਿਚ ਸਭ ਤੋਂ ਵਧ ਬਹਿਸਬਾਜੀ ਦਾ ਮੁੱਖ ਕਾਰਨ ਵਾਰਡ ਦੇ ਇਕ ਪੋਲਿੰਗ ਬੂਥ ‘ਤੇ ਚੋਣ ਪ੍ਰਕਿਰਿਆ (Selection Process) ਨੂੰ ਪ੍ਰਭਾਵਿਤ ਕਰਨ ਅਤੇ ਨਿਯਮਾਂ ਦੀ ਉਲੰਘਣਾਂ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ । ਉਕਤ ਬਹਿਸਬਾਜੀ ਦੇ ਚਲਦਿਆਂ ਦੋਹਾਂ ਆਗੂਆਂ ਦੇ ਸਮਰਥਕ ਵੀ ਉਥੇ ਇਕੱਠੇ ਹੋ ਗਏ, ਜਿਸ ਕਾਰਨ ਸਥਿਤੀ ਕਾਫੀ ਗਰਮਾ ਗਰਮ ਰਹੀ ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਰਵਾਇਆ ਦੋਹਾਂ ਧਿਰਾਂ ਨੂੰ ਸ਼ਾਂਤ
ਉਪਰੋਕਤ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਭਾਰੀ ਪੁਲਸ ਫੋਰਸ ਮੌਕੇ `ਤੇ ਪਹੁੰਚ ਗਈ, ਜਿਨ੍ਹਾਂ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ ਅਤੇ ਸਮਝਾ-ਬੁਝਾ ਕੇ ਮਾਮਲੇ ਨੂੰ ਸ਼ਾਂਤ ਕੀਤਾ । ਪੁਲਸ ਦੀ ਦਖਲਅੰਦਾਜ਼ੀ ਤੋਂ ਬਾਅਦ ਇਕੱਠੀ ਹੋਈ ਭੀੜ ਨੂੰ ਉੱਥੋਂ ਹਟਾਇਆ ਗਿਆ ਅਤੇ ਵੋਟਿੰਗ ਦਾ ਕੰਮ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ।









