ਪੰਜਾਬ ਦੇ ਆਈ. ਏ. ਐੱਸ. ਅਧਿਕਾਰੀਆਂ ਨੂੰ ਈ. ਡੀ. ਨੇ ਭੇਜੇ ਸੰਮਨ

0
30
Enforcement Directorate

ਚੰਡੀਗੜ੍ਹ, 28 ਨਵੰਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਪੰਜਾਬ ਦੇ ਸੀਨੀਅਰ ਆਈ. ਏ. ਐਸ. ਅਧਿਕਾਰੀਆਂ ਨੂੰ ਸੰਮੰਨ ਭੇਜੇ ਗਏ ਹਨ ।

ਕਿੰਨੇ ਅਤੇ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਭੇਜੇ ਗਏ ਹਨ ਸੰਮੰਨ

ਮਿਲੀ ਜਾਣਕਾਰੀ ਅਨੁਸਾਰ ਈ. ਡੀ. ਵਲੋਂ ਜੋ ਪੰਜਾਬ ਦੇ ਚਾਰ ਆਈ. ਏ. ਐਸ. ਅਧਿਕਾਾਰੀਆਂ (IAS officers) ਨੂੰ ਸੰਮੰਨ ਭੇਜੇ ਗਏ ਹਨ ਉਹ ਕ੍ਰਿਸ਼ਨ ਕੁਮਾਰ, ਰਾਮਵੀਰ, ਵਰੁਣ ਰੂਜ਼ਮ ਅਤੇ ਅਭਿਨਵ ਤ੍ਰਿਖਾ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਸੰਮੰਨ ਮੁਅੱਤਲ ਡੀ. ਆਈ. ਜੀ. ਐੱਚ. ਐੱਸ. ਭੁੱਲਰ ਨਾਲ ਜੁੜੇ ਕਥਿਤ ਰਿਸ਼ਵਤਖ਼ੋਰੀ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦਾ ਘੇਰਾ ਵਧਾਏ ਜਾਣ ਦੇ ਚਲਦਿਆਂ ਭੇਜੇ ਗਏ ਹਨ ।

ਕਦੋਂ ਪੇਸ਼ ਹੋਣ ਦੇ ਦਿੱਤੇ ਗਏ ਹਨ ਹੁਕਮ

ਪ੍ਰਾਪਤ ਸੂਚਨਾ ਮੁਤਾਬਕ ਉਕਤ ਚਾਰੋਂ ਅਧਿਕਾਰੀਆਂ ਨੂੰ ਈ. ਡੀ. ਵਲੋਂ ਦਸੰਬਰ ਦੇ ਪਹਿਲੇ ਹਫ਼ਤੇ ‘ਚ ਚੰਡੀਗੜ੍ਹ ਸਥਿਤ ਈ. ਡੀ. ਦਫ਼ਤਰ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ । ਜਿਕਰਯੋਗ ਹੈ ਕਿ ਇਸੇ ਤਰ੍ਹਾਂ 40 ਹੋਰ ਅਧਿਕਾਰੀ ਜਾਂਚ ਦੇ ਘੇਰੇ ਵਿਚ ਹਨ ।

ਕਿੰਨੇ ਘੰਟੇ ਕੀਤੀ ਗਈ ਵਿਧਾਇਕ ਦੇ ਭਰਾ ਤੇ ਪਿਤਾ ਤੋਂ ਪੁੱਛਗਿੱਛ

ਉਧਰ ਮੋਗਾ ਤੋਂ `ਆਪ` ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਭਰਾ ਅਤੇ ਪਿਤਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਈ.ਡੀ. ਦਫ਼ਤਰ ‘ਚ ਪੇਸ਼ ਹੋਏ । ਲੱਗਭਗ 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ । ਇਸੇ ਪੁੱਛਗਿੱਛ ਦੇ ਆਧਾਰ ‘ਤੇ ਸਾਹਮਣੇ ਆਈਆਂ ਅਹਿਮ ਜਾਣਕਾਰੀਆਂ ਨੂੰ ਲੈ ਕੇ ਆਗਾਮੀ ਦਿਨਾਂ ‘ਚ ਲੱਗਭਗ 40 ਹੋਰ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ ।

LEAVE A REPLY

Please enter your comment!
Please enter your name here