ਉਤਰ ਪ੍ਰਦੇਸ਼, 27 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਹਾਰਾਜਗੰਜ ਵਿਖੇ ਜਬਰ ਜਨਾਹ ਦੀ ਸਿ਼ਕਾਰ ਬਜ਼ੁੁਰਗ ਮਹਿਲਾ ਦੀ ਇਲਾਜ ਦੌਰਾਨ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਮਹਾਰਾਜਗੰਜ ਦੇ ਸਿੰਦੂਰੀਆ ਥਾਣਾ ਖੇਤਰ ਅਧੀਨ ਆਉਂਦੇ ਇਕ ਪਿੰਡ ਜਿਥੇ ਕਿ ਉਪਰੋਕਤ ਬਜ਼ੁਰਗ ਔਰਤ (Old woman) ਦੇ ਦੋਹਤੇ ਦਾ ਵਿਆਹ ਸੀ ਦੇ ਪ੍ਰੋਗਰਾਮ ਦੌਰਾਨ ਸਿ਼ਆਮਦੇਉਰਵਾ ਥਾਣਾ ਖੇਤਰ ਦੇ ਪਿੰਡ ਰਾਮਪੁਰ ਚਕੀਆ ਦੇ ਵਸਨੀਕ ਨੌਜਵਾਨ ਵਲੋਂ ਬਜ਼ੁਰਗ ਔਰਤ ਨਾਲ ਜਬਰ ਜਨਾਹ (Rape) ਕੀਤਾ ਗਿਆ ਦੀ ਪਛਾਣ ਗਿਰਜੇਸ਼ ਦੇ ਤੌਰ ‘ਤੇ ਹੋਈ ਹੈ ।
ਕਿਵੇਂ ਪਤਾ ਲੱਗਿਆ ਘਟਨਾਕ੍ਰਮ ਦਾ
ਪ੍ਰਾਪਤ ਜਾਣਕਾਰੀ ਮੁਤਾਬਕ ਉਪਰੋਕਤ ਘਟਨਾਕ੍ਰਮ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਬਜ਼ੁੁਰਗ ਔਰਤ ਦੀ ਧੀ ਮਹਿਲਾ ਨੂੰ ਉਸਦੇ ਕਮਰੇ ਵਿਚ ਖਾਣਾ ਦੇਣ ਲਈ ਪਹੁੰਚੀ ਸੀ ਤਾਂ ਉਸਨੇ ਦੇਖਿਆ ਕਿ ਬਜ਼ੁੁਰਗ ਔਰਤ ਖੂਨ ਨਾਲ ਲਥਪਥ ਹੋਈ ਪਈ ਸੀ । ਜਿਸ ‘ਤੇ ਉਨ੍ਹਾਂ ਵਲੋ ਮਹਿਲਾ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਪਰ ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ ।
ਕੀ ਦੱਸਿਆ ਪੁਲਸ ਨੇ
ਪੁਲਸ ਵਲੋਂ ਮੁਲਜਮ ਤੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਗਿਰਜੇਸ਼ ਨੇ ਸਿਰਫ਼ ਮਹਿਲਾ ਨਾਲ ਜਬਰ-ਜਨਾਹ ਹੀ ਨਹੀਂ ਕੀਤਾ ਬਲਕਿ ਮਹਿਲਾ ਵਲੋਂ ਵਿਰੋਧ ਕਰਨ ਤੇ 85 ਸਾਲਾ ਬਜੁਰਗ ਮਹਿਲਾ ਦੀ ਕੁੱਟਮਾਰ ਕੀਤੀ ਅਤੇ ਸਰੀਰ ‘ਤੇ ਕਈ ਥਾਵਾਂ ਤੇ ਦੰਦੀਆਂ ਵੱਢ ਕੇ ਉਸਨੂੰ ਜਖਮੀ ਕਰ ਦਿੱਤਾ ।
ਕੀ ਦੱਸਿਆ ਸੀ. ਓ. ਨੇ
ਉਕਤ ਵਾਪਰੇ ਬਲਾਤਕਾਰ ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਸੀ. ਓ. ਅੰਕੁਰ ਗੌਤਮ ਨੇ ਦੱਸਿਆ ਕਿ ਮੁਲਜ਼ਮ ਨੂੰ ਵੀਰਵਾਰ ਨੂੰ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ । ਬਜ਼ੁਰਗ ਔਰਤ ਦੀ ਮੌਤ ਦੀ ਸੂਚਨਾ ਮਿਲੀ ਹੈ ਅਤੇ ਹੁਣ ਮਾਮਲੇ ਵਿੱਚ ਕਤਲ ਦੀ ਧਾਰਾ ਜੋੜਦੇ ਹੋਏ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।









