ਪੰਜਾਬੀ ਨੌਜਵਾਨ ਕੈਨੇਡਾ `ਚ ਫਿਰੌਤੀ ਲਈ ਕਾਰੋਬਾਰੀ ਨੂੰ ਧਮਕਾਉਣ ‘ਤੇ ਗ੍ਰਿਫ਼ਤਾਰ

0
23
jasjeet Singh

ਟੋਰਾਂਟੋ, 27 ਨਵੰਬਰ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਨੌਜਵਾਨ ਨੂੰ ਕੈਨੇਡਾ ਪੁਲਸ ਵਲੋਂ ਫਿਰੌਤੀ ਲਈ ਕਾਰੋਬਾਰੀ ਨੂੰ ਧਮਕਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਕੈਨੇਡੀਅਨ ਪੁਲਸ (Canadian Police) ਵਲੋ ਜਿਸ ਪੰਜਾਬੀ ਨੌੌਜਵਾਨ ਨੂੰ ਫਿਰੌਤੀ ਲਈ ਕਾਰੋਬਾਰੀ ਨੂੰ ਧਮਕੀ ਦੇਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਜਸਜੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਕੈਨੇਡਾ ਵਿੱਚ ਵਪਾਰੀਆਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਦੇ ਵਧਦੇ ਮਾਮਲਿਆਂ ‘ਤੇ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ । ਉਕਤ ਨੌਜਵਾਨ ‘ਤੇ ਇੱਕ ਕਾਰੋਬਾਰੀ ਕੋਲੋਂ ਫਿਰੌਤੀ ਮੰਗਣ ਅਤੇ ਮੰਗ ਪੂਰੀ ਨਾ ਹੋਣ ‘ਤੇ ਉਸ ਦੀ ਜਾਇਦਾਦ ਨੂੰ ਅੱਗ ਦੇ ਹਵਾਲੇ ਕਰਨ ਦੇ ਗੰਭੀਰ ਦੋਸ਼ ਲੱਗੇ ਹਨ ।

ਕੀ ਖੁਲਾਸਾ ਹੋਇਆ ਪੁਲਸ ਜਾਂਚ ਵਿਚ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਵਲੋਂ ਕੀਤੀ ਗਈ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਪੀੜਤ ਵਪਾਰੀ ਨੂੰ ਅਪ੍ਰੈਲ ਮਹੀਨੇ ਤੋਂ ਹੀ ਲਗਾਤਾਰ ਫ਼ੋਨ ਕਰਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ । ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਪਰਿਵਾਰ, ਘਰ ਅਤੇ ਕਾਰੋਬਾਰ ਨੂੰ ਤਬਾਹ ਕਰਨ ਦੀਆਂ ਧਮਕੀਆਂ (Threats) ਦਿੱਤੀਆਂ ਜਾ ਰਹੀਆਂ ਸਨ । ਇਸੇ ਦੌਰਾਨ 5 ਸਤੰਬਰ ਨੂੰ ਤੜਕਸਾਰ ਕਰੀਬ 4:45 ਵਜੇ ਪੁਲਿਸ ਨੂੰ ਕਾਰੋਬਾਰੀ ਦੇ ਅਦਾਰੇ ਵਿੱਚ ਅੱਗ ਲੱਗਣ ਦੀ ਇਤਲਾਹ ਮਿਲੀ ।

LEAVE A REPLY

Please enter your comment!
Please enter your name here