ਚੰਡੀਗੜ੍ਹ, 21 ਨਵੰਬਰ 2026 : ਮੁੱਖ ਚੋਣ ਕਮਿਸ਼ਨਰ ਪੰਜਾਬ (Chief Election Commissioner, Punjab) ਨੇ ਜਾਣਕਾਰੀ ਦਿੰੰਦਿਆਂ ਦੱਸਿਆ ਕਿ ਪੰਜਾਬ ਭਰ ਵਿਚ 22 ਨਵੰਬਰ ਨੂੰ ਵਿਸ਼ੇਸ਼ ਵੋੋਟਰ ਸੁਧਾਈ ਕੈਂਪਾਂ (Special Voter Revision Camps) ਦਾ ਆਯੋਜਨ ਕੀਤਾ ਜਾ ਰਿਹਾ ਹੈ ।
ਕੀ-ਕੀ ਕੰਮ ਕਰਵਾਏ ਜਾ ਸਕਣਗੇ ਕੈਂਪ ਵਿਚ
ਮਿਲੀ ਜਾਣਕਾਰੀ ਅਨੁਸਾਰ 22 ਨਵੰਬਰ ਨੂੰ ਸਮੁੱਚੇ ਪੋਲਿੰਗ ਬੂਥਾਂ ‘ਤੇ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਵਿਚ ਵੋਟਰਾਂ ਵਲੋਂ ਪੰਜਾਬ ਵਿੱਚ ਜੇਕਰ ਤੁਹਾਡੀ ਵੋਟ ਨਹੀਂ ਬਣੀ ਹੈ, ਵੋਟਰ ਸੂਚੀ ਵਿੱਚ ਨਾਂ ਜਾਂ ਪਤਾ ਗ਼ਲਤ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਸੋਧ ਕਰਵਾਉਣੀ ਹੈ, ਵੋਟਰ ਸੂਚੀ ਵਿੱਚ ਆਪਣਾ ਨਾਂ ਚੈੱਕ ਕਰਨ ਦੇ ਨਾਲ-ਨਾਲ ਨਵੀਂ ਵੋਟ ਲਈ ਰਜਿਸਟ੍ਰੇਸ਼ਨ ਅਤੇ ਵੇਰਵਿਆਂ ਵਿੱਚ ਸੁਧਾਰ ਕਰਵਾਇਆ ਜਾ ਸਕੇਗਾ । ਦੱਸਣਯੋਗ ਹੈ ਕਿ ਉਕਤ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣਗੇ ।
ਹੋਰ ਕੀ ਕੀ ਜਾਣਕਾਰੀ ਦਿੱਤੀ ਮੁੱਖ ਚੋਣ ਕਮਿਸ਼ਨਰ ਪੰਜਾਬ ਨੇ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਵੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਸੁਧਾਈ (ਐਸ. ਆਈ. ਆਰ.) ਤਹਿਤ ਇਹ ਕੈਂਪ ਲਗਾਏ ਜਾ ਰਹੇ ਹਨ । ਇੱਥੇ ਵੋਟਰ ਡਰਾਫਟ ਸੂਚੀ ਵਿੱਚ ਨਾਂ ਅਤੇ ਹੋਰ ਵੇਰਵੇ ਚੈੱਕ ਕਰਨ, ਨਵਾਂ ਨਾਂ ਦਰਜ ਕਰਵਾਉਣ, ਨਾਂ-ਪਤੇ ਵਿੱਚ ਸੋਧ ਸਮੇਤ ਸਬੰਧਤ ਸੇਵਾਵਾਂ ਲਈ ਅਰਜ਼ੀ ਦਿੱਤੀ ਜਾ ਸਕੇਗੀ ।









