ਅਦਾਲਤ ਨੇ ਪੀ. ਪੀ. ਐਸ. ਸਕੱਤਰ ਨੂੰ ਦਿੱਤੇ ਰਿਕਾਰਡ ਸੀਲ ਕਰਨ ਦੇ ਹੁਕਮ

0
57
High Court

ਚੰਡੀਗੜ੍ਹ, 21 ਨਵੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇੇ ਹਰਿਆਣਾ ਹਾਈਕੋਰਟ (Punjab and Haryana High Court) ਵਲੋਂ ਪੀ. ਪੀ. ਐਸ. ਸੀ. ਸਕੱਤਰ ਨੂੰ ਰਿਕਾਰਡ ਸੀਲ ਕਰਨ ਦੇ ਹੁਕਮ ਦਿੱਤੇ ਹਨ ।

ਕਿਸ ਦਾ ਰਿਕਾਰਡ ਸੀਲ ਕਰਨ ਦੇ ਦਿੱਤੇ ਗਏ ਹਨ ਹੁਕਮ

ਮਿਲੀ ਜਾਣਕਾਰੀ ਅਨੁਸਾਰ ਹਾਈਕੋਰਟ ਵਲੋਂ ਜੋ ਪੰਜਾਬ ਲੋਕ ਸੇਵਾ ਕਮਿਸ਼ਨ (Punjab Public Service Commission) ਦੇ ਸਕੱਤਰ ਨੂੰ ਸਮੁੱਚਾ ਰਿਕਾਰਡ ਤੁਰੰਤ ਸੀਲ ਕਰਨ ਦੇ ਹੁਕਮ ਦਿੱਤੇ ਗਏ ਹਨ ਉਹ ਅਰਜ਼ੀਆਂ ਜਮ੍ਹਾਂ ਹੋਣ ਦੀ ਸ਼ੁਰੂਆਤੀ ਤਾਰੀਕ ਤੋ਼ ਲੈ ਕੇ 18 ਨਵੰਬਰ-2026 ਨੂੰ ਹੋਈਆਂ ਅਰਜ਼ੀਆਂ ਦੀ ਅੰਤਿਮ ਪੜ੍ਹਤਾਲ ਦਾ ਰਿਕਾਰਡ ਸੀਲ ਕਰਨ ਦੇ ਹੁਕਮ ਦਿੱਤਾ ਗਿਆ ਹੈ ।

ਦੱਸਣਯੋਗ ਹੈ ਕਿ ਰਿਕਾਰਡ 23 ਨਵੰਬਰ ਤੱਕ ਸ਼ਾਮ ਦੇ ਪੰਜ ਵਜੇ ਤੋਂ ਪਹਿਲਾਂ ਅਦਾਲਤ ਦੇ ਰਜਿਸਟਰਾਰ ਕੋਲ ਜਮ੍ਹਾ ਕਰਵਾਾਉਣ ਲਈ ਵੀ ਆਖਿਆ ਗਿਆ ਹੈ । ਇਸ ਦੇ ਨਾਲ ਹੀ ਪਟੀਸ਼ਨਰ ਵਿਦਿਆਰਥੀਆਂ ਵੱਲੋਂ ਲਗਾਏ ਗਏ 10 ਗੰਭੀਰ ਦੋਸ਼ਾਂ `ਤੇ 16 ਦਸੰਬਰ ਦੀ ਅਗਲੀ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਲਿਖਤੀ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ।

LEAVE A REPLY

Please enter your comment!
Please enter your name here