ਮੋਹਾਲੀ, 18 ਨਵੰਬਰ 2026 : ਸਾਬਕਾ ਮੈਂਬਰ ਪਾਰਲੀਮੈਂਟ (Former Member of Parliament) ਪ੍ਰਨੀਤ ਕੌਰ ਨੇ ਆਖਿਆ ਹੈ ਕਿ ਚੰਨੀ ਨੂੰ ਆਪਣੇ ਈ. ਡੀ. ਕੇਸਾਂ ਦੀ ਚਿੰਤਾ ਕਰਨੀ ਚਾਹੀਦੀ ਹੈ ਤੇ ਸਾਡੀ ਚਿੰਤਾ ਛੱਡ ਦੇਣੀ ਚਾਹੀਦੀ ਹੈ ।
ਕੀ ਬਿਆਨ ਦਿੱਤਾ ਗਿਆ ਸੀ ਚਰਨਜੀਤ ਚੰਨੀ ਵਲੋਂ
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Former Chief Minister Charanjit Singh Channi) ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿੱਚ ਵਾਪਸ ਆਉਣ ਦੀ ਸੰਭਾਵਨਾ ਘੱਟ ਹੋਣ ਸਬੰਧੀ ਜੋ ਬਿਆਨ ਦਿੱਤਾ ਗਿਆ ਸੀ ’ਤੇ ਪਲਟਵਾਰ ਕਰਦਿਆਂ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ (Preneet Kaur) ਨੇ ਕਿਹਾ ਕਿ ਚੰਨੀ ਨੂੰ ਆਪਣੇ ਈ. ਡੀ. ਦੇ ਕੇਸਾਂ ਦੀ ਚਿੰਤਾ ਕਰਨੀ ਚਾਹੀਦੀ ਹੈ ਉਨ੍ਹਾਂ ਨੂੰ ਸਾਡੀ ਚਿੰਤਾ ਛੱਡ ਦੇਣੀ ਚਾਹੀਦੀ ਹੈ ।
ਕੈਪਟਨ ਅਮਰਿੰਦਰ ਸਿੰਘ ਆਪਣਾ ਜਵਾਬ ਦੇ ਚੁੱਕੇ ਹਨ : ਪ੍ਰਨੀਤ ਕੌਰ
ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇੱਕ ਦਿਨ ਪਹਿਲਾਂ ਕੈਪਟਨ ਦੇ ਕਾਂਗਰਸ ਵਿੱਚ ਵਾਪਸ ਆਉਣ ਦੀ ਸੰਭਾਵਨਾ ਘੱਟ ਦੱਸਦਿਆਂ ਉਨ੍ਹਾਂ ਖਿ਼ਲਾਫ਼ ਚੱਲ ਰਹੇ ਈ. ਡੀ. ਦੇ ਮਾਮਲਿਆਂ ਦਾ ਜਿ਼ਕਰ ਕੀਤਾ ਸੀ । ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਕੈਪਟਨ ਸਾਹਿਬ ਇਸ ਬਾਰੇ ਆਪਣਾ ਜਵਾਬ ਦੇ ਚੁੱਕੇ ਹਨ । ਇਸ ਮੁੱਦੇ ’ਤੇ ਵਾਰ-ਵਾਰ ਕੁੱਝ ਨਹੀਂ ਕਿਹਾ ਜਾ ਸਕਦਾ । ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਵਾਰ-ਵਾਰ ਆਪਣਾ ਫ਼ੈਸਲਾ ਨਹੀਂ ਬਦਲਣਗੇ । ਪ੍ਰਨੀਤ ਕੌਰ ਨੇ ਕਿਹਾ ਕਿ ਇਹ ਮਾਮਲਾ ਹੁਣ ਖ਼ਤਮ ਹੋ ਚੁੱਕਾ ਹੈ । ਅਸੀਂ ਸਾਰੇ ਭਾਜਪਾ ਵਿੱਚ ਹੀ ਰਹਾਂਗੇ ਅਤੇ ਪਾਰਟੀ ਲਈ ਕੰਮ ਕਰ ਰਹੇ ਹਾਂ ।









