ਨਗਰ ਨਿਗਮ ਚੋਣਾਂ ਦੇ ਚਲਦਿਆਂ 6 ਪੁਲਸ ਅਧਿਕਾਰੀਆਂ ਦੇ ਹੋਏ ਤਬਾਦਲੇ

0
44
Police Transffers

ਪਟਿਆਲਾ, 18 ਨਵੰਬਰ 2026 : ਪਟਿਆਲਾ ਦੇ 30 ਵਾਰਡਾਂ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ (Municipal Corporation Elections) ਦੇ ਮੱਦੇਨਜ਼਼ਰ 3 ਐਸ. ਐਚ. ਓਜ. ਸਮੇਤ 6 ਪੁਲਸ ਅਧਿਕਾਰੀ ਬਦਲੇ ਗਏ ਹਨ ।

ਕਿਸ-ਕਿਸ ਦਾ ਕੀਤਾ ਗਿਆ ਹੈ ਤਬਾਦਲਾ

ਮਿਲੀ ਜਾਣਕਾਰੀ ਅਨੁਸਾਰ 28 ਨਵੰਬਰ ਨੂੰ ਪਟਿਆਲਾ ਵਿਖੇ 30 ਵਾਰਡਾਂ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੇ ਚਲਦਿਆਂ ਜੋ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਸਿਰੇ ਚਾੜ੍ਹਨ ਲਈ ਚੋਣ ਕਮਿਸ਼ਨ ਵਲੋਂ ਪੁਲਸ ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ ਸ਼ਹਿਰ ਦੇ ਤਿੰਨ ਥਾਣਿਆਂ ਸਿਵਲ ਲਾਈਨਜ਼, ਲਾਹੌਰੀ ਗੇਟ ਅਤੇ ਕੋਤਵਾਲੀ ਦੇ ਥਾਣਾ ਮੁਖੀ (ਐੱਸ. ਐੱਚ. ਓ.) ਵੀ ਸ਼ਾਮਲ ਹਨ ।

ਕੌਣ ਕੌਣ ਪੁਲਸ ਅਧਿਕਾਰੀ ਹੈ ਤਬਾਦਲਿਆਂ ਵਿਚ ਸ਼ਾਮਲ

ਤਬਦੀਲ ਕੀਤੇ ਗਏ ਛੇ ਪੁਲਸ ਅਧਿਕਾਰੀਆਂ (Police officers) ਵਿੱਚ ਸਿਵਲ ਲਾਈਨਜ਼ ਥਾਣੇ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ, ਲਾਹੌਰੀ ਗੇਟ ਥਾਣੇ ਦੇ ਮੁਖੀ ਇੰਸਪੈਕਟਰ ਸੌਰਭ ਸੱਭਰਵਾਲ ਅਤੇ ਕੋਤਵਾਲੀ ਥਾਣੇ ਦੇ ਮੁਖੀ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦੇ ਨਾਂ ਸ਼ਾਮਲ ਹਨ । ਇਨ੍ਹਾਂ ਤੋਂ ਇਲਾਵਾ ਸਬ-ਇੰਸਪੈਕਟਰ ਗੁਰਦੀਪ ਸਿੰਘ, ਸਬ-ਇੰਸਪੈਕਟਰ ਨਿਸ਼ਾਨ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਤੇਜਿੰਦਰ ਸਿੰਘ ਨੂੰ ਵੀ ਮੌਜੂਦਾ ਤਾਇਨਾਤੀਆਂ ਤੋਂ ਹਟਾ ਦਿੱਤਾ ਗਿਆ ਹੈ ।

ਜਾਰੀ ਹੁਕਮਾਂ ਮੁਤਾਬਕ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ, ਇੰਸਪੈਕਟਰ ਸੌਰਭ ਸੱਭਰਵਾਲ ਅਤੇ ਸਹਾਇਕ ਸਬ-ਇੰਸਪੈਕਟਰ ਤੇਜਿੰਦਰ ਸਿੰਘ ਨੂੰ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਭੇਜਿਆ ਗਿਆ ਹੈ, ਜਦਕਿ ਇੰਸਪੈਕਟਰ ਅਮਨਪਾਲ ਸਿੰਘ ਵਿਰਕ, ਸਬ- ਇੰਸਪੈਕਟਰ ਗੁਰਦੀਪ ਸਿੰਘ ਅਤੇ ਸਬ-ਇੰਸਪੈਕਟਰ ਨਿਸ਼ਾਨ ਸਿੰਘ ਦੀ ਬਦਲੀ ਬਰਨਾਲਾ ਜਿ਼ਲ੍ਹੇ ਵਿੱਚ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here