ਪੰਜਾਬ ਨਾਲ ਲੱਗਦੇ ਤਿੰਨ ਬਾਰਡਰਾਂ ‘ਤੇ ਰੀਟਰੀਟ ਸੈੈਰੇਮਨੀ ਦਾ ਸਮਾਂ ਬਦਲਿਆ

0
35
Retreat ceremony

ਫਾਜਿ਼ਲਕਾ, 14 ਨਵੰਬਰ 2026 : ਭਾਰਤ-ਪਾਕਿਸਤਾਨ ਕੌਮਾਂਤਰੀ ਬਾਰਡਰ (India-Pakistan International Border) ‘ਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸੈਰੇਮਨੀ ਦੇ ਸਮੇਂ ਵਿਚ ਤਬਦੀਲੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਦੋਂ ਤੋਂ ਬਦਲਿਆ ਜਾਵੇਗਾ ਸਮਾਂ

ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਰੋਜ਼ਾਨਾ ਹੋਣ ਵਾਲੀ ਜੋ ਰੀਟਰੀਟ ਸੈਰੇਮਨੀ (Retreat ceremony) ਦੇ ਸਮੇਂ ਮੌਸਮ ‘ਚ ਤਬਦੀਲੀ ਦੇ ਮੱਦੇਨਜ਼ਰ ਬਦਲਾਅ ਕੀਤਾ ਗਿਆ ਹੈ ਦੇ ਵੀ ਤਬਦੀਲੀ ਹੁਣ 16 ਨਵੰਬਰ ਤੋਂ ਕੀਤੀ ਜਾਵੇਗੀ । ਦੱਸਣਯੋਗ ਹੈ ਕਿ ਉਕਤ ਸਮਾਂ ਤਬਦੀਲੀ ਫਾਜਿ਼ਲਕਾ ਦੇ ਸਾਦਕੀ ਬਾਰਡਰ ਸਮੇਤ ਫਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਅੰਮ੍ਰਿਤਸਰ ਦੇ ਵਾਹਗਾ-ਅਟਾਰੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਸ਼ਾਮ 4:30 ਵਜੇ ਸ਼ੁਰੂ ਹੋਇਆ ਕਰੇਗੀ ।

ਕੀ ਜਾਣਕਾਰੀ ਦਿੱਤੀ ਬੀ. ਐਸ. ਐਫ. ਅਧਿਕਾਰੀ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ. ਐਸ. ਐਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ `ਚ ਤਬਦੀਲੀ ਕਾਰਨ ਹਰ ਸਾਲ ਰੀਟਰੀਟ ਸੈਰੇਮਨੀ ਦੇ ਸਮੇਂ ‘ਚ ਬਦਲਾਅ ਕੀਤਾ ਜਾਂਦਾ ਹੈ । ਇਸੇ ਤਹਿਤ ਹੁਣ ਸਮਾਰੋਹ ਦਾ ਨਵਾਂ ਸਮਾਂ ਸ਼ਾਮ ਸਾਢੇ 4 ਵਜੇ ਨਿਰਧਾਰਤ ਕੀਤਾ ਗਿਆ ਹੈ ।

ਕੀ ਅਪੀਲ ਕੀਤੀ ਗਈ ਹੈ ਅਧਿਕਾਰੀਆਂ ਵਲੋਂ

ਉਨ੍ਹਾਂ ਦੱਸਿਆ ਕਿ ਸਾਦਕੀ ਬਾਰਡਰ ’ਤੇ ਰੀਟਰੀਟ ਸੈਰੇਮਨੀ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚਦੇ ਹਨ। ਇਸ ਲਈ ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ਅਤੇ ਸ਼ਾਮ 4 ਵਜੇ ਤੱਕ ਸਰਹੱਦ ’ਤੇ ਪਹੁੰਚ ਜਾਣ, ਤਾਂ ਜੋ ਉਹ ਸਮੇਂ ਸਿਰ ਸਮਾਰੋਹ ਵਿੱਚ ਸ਼ਾਮਲ ਹੋ ਸਕਣ ।

LEAVE A REPLY

Please enter your comment!
Please enter your name here