ਨਵੀਂ ਦਿੱਲੀ, 13 ਨਵੰਬਰ 2026 : ਭਾਰਤ ਦੇਸ਼ ਦੇ ਕ੍ਰਿਕਟ ਟੀਮ (Cricket Team) ਦੇ ਖਿਡਾਰੀਆਂ ਦਾ ਮੁਕਾਬਲਾ ਹੁਣ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀਆਂ ਨਾਲ ਹੋਣ ਜਾ ਰਿਹਾ ਹੈ ਦਾ ਸਮਾਚਾਰ ਹੈ ।
ਕਦੋਂ ਹੋਵੇਗਾ ਇਹ ਖਿਤਾਬੀ ਮੁਕਾਬਲਾ
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਅੰਡਰ-19 ਕ੍ਰਿਕਟ ਟੀਮ ਜਿਸਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-19 ਏਸ਼ੀਆ ਕੱਪ ਦੇ ਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ ਦਾ ਖਿ਼ਤਾਬੀ ਮੁਕਾਬਲਾ (Championship Match) ਆਉਣ ਵਾਲੇ ਸਮੇਂ ਵਿੱਚ ਹੁਣ ਪਾਕਿਸਤਾਨੀ ਖਿਡਾਰੀਆਂ ਨਾਲ 14 ਨਵੰਬਰ ਨੂੰ ਹੋਵੇਗਾ । ਦੱਸਣਯੋਗ ਹੈ ਕਿ ਵੀਰਵਾਰ ਨੂੰ ਓਮਾਨ ਦੇ ਮਸਕਟ ਵਿੱਚ ਖੇਡੇ ਗਏ ਸੈਮੀਫਾਈਨਲ ਮੈਚ ਵਿੱਚ ਭਾਰਤ ਨੇ ਅਫ਼ਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ । ਜਦੋਂ ਕਿ ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਮਾਤ ਦਿੱਤੀ ।
ਭਾਰਤ ਨੇ ਅਫਗਾਨਿਸਤਾਨ ਵਲੋਂ ਦਿੱਤੇ ਦੌੜੇ ਟੀਚੇ ਨੂੰ ਕੀਤਾ ਪੂਰਾ
ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਦੀ ਟੀਮ ਨੇ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ `ਤੇ 227 ਦੌੜਾਂ ਬਣਾਈਆਂ ਅਤੇ ਭਾਰਤ ਨੂੰ 228 ਦੌੜਾਂ ਦਾ ਟੀਚਾ ਦਿੱਤਾ। ਅਫ਼ਗਾਨਿਸਤਾਨ ਵੱਲੋਂ ਨੁਮਾਨ ਸਾਲਾਰਜਈ ਅਤੇ ਸ਼ਾਹ ਫ਼ੈਸਲ ਰਹੀਮੀ ਨੇ 51-51 ਦੌੜਾਂ ਦੀਆਂ ਪਾਰੀਆਂ ਖੇਡੀਆਂ । ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਈਸ਼ਾਨ ਸੂਦ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 9 ਓਵਰਾਂ ਵਿੱਚ 43 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਆਰੀਅਨ ਸਾਵਸਾਨੀ ਨੇ 2 ਵਿਕਟਾਂ, ਅਤੇ ਕਾਵਿਆ ਪਟੇਲ, ਯਸ਼ਵਰਧਨ ਚੌਹਾਨ ਤੇ ਅਰਜੁਨ ਰਾਜਪੂਤ ਨੇ 1-1 ਵਿਕਟ ਪ੍ਰਾਪਤ ਕੀਤੀ ।
ਭਾਰਤ ਨੇ ਕਿੰਨੇ ਓਵਰਾਂ ਵਿਚ ਕੀਤਾ ਟੀਚਾ ਪੂਰਾ
ਜਵਾਬ ਵਿੱਚ ਭਾਰਤੀ ਟੀਮ ਨੇ 36.5 ਓਵਰਾਂ ਵਿੱਚ ਸਿਰਫ਼ 2 ਵਿਕਟਾਂ ਗੁਆ ਕੇ ਹੀ ਟੀਚਾ ਹਾਸਲ ਕਰ ਲਿਆ । ਭਾਰਤ ਲਈ ਆਰਿਆਵੀਰ ਸਹਿਵਾਗ ਨੇ 57 ਗੇਂਦਾਂ `ਤੇ 51 ਦੌੜਾਂ ਬਣਾਈਆਂ । ਕਪਤਾਨ ਲਕਸਿ਼ਆ ਰਾਏਚੰਦਾਨੀ ਨੇ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਵੀ. ਕੇ. ਵਿਨੀਤ 57 ਦੌੜਾਂ ਬਣਾ ਕੇ ਨਾਬਾਦ ਰਹੇ, ਜਿਨ੍ਹਾਂ ਨੇ ਛੱਕਾ ਲਗਾ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ।









