ਚੰਡੀਗੜ੍ਹ, 13 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ `ਆਪ` ਵਲੋਂ ਉਮੀਦਵਾਰਾਂ ਦੀ ਲੋਕਪ੍ਰਿਯਤਾ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ।
ਭਾਜਪਾ ਦਾ ਸੂਬੇ ਵਿਚ ਕੋਈ ਆਧਾਰ ਨਹੀਂ ਹੈ : ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਭਾਜਪਾ ਦਾ ਸੂਬੇ ‘ਚ ਕੋਈ ਆਧਾਰ ਨਹੀਂ ਹੈ । ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਕੁਰਸੀ ਦੀ ਲੜਾਈ ‘ਚ ਪਈਆਂ ਹੋਈਆਂ ਹਨ ਜਦਕਿ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਚੁੱਕੀ ਹੈ ਅਤੇ ਹੁਣ ਸਿਰਫ ਕੁਝ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ ।
ਅਸੀਂ ਸਿਰਫ਼ ਇਹ ਦੇਖਦੇ ਹਾਂ ਕਿ ਉਮੀਦਵਾਰਾਂ ਨੇ ਲੋਕਾਂ ਲਈ ਕੀ ਕੰਮ ਕੀਤੇ ਹਨ : ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਰਵੇ ਰਿਪੋਰਟਾਂ ਅਤੇ ਉਮੀਦਵਾਰਾਂ ਦੀ ਲੋਕਪ੍ਰਿਯਤਾ ਨੂੰ ਧਿਆਨ ‘ਚ ਰੱਖ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ । ਅਸੀਂ ਸਿਰਫ ਇਹ ਦੇਖਦੇ ਹਾਂ ਕਿ ਉਮੀਦਵਾਰਾਂ ਨੇ ਲੋਕਾਂ ਲਈ ਕੀ ਕੰਮ ਕੀਤੇ ਹਨ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਫੜਿਆ ਗਿਆ ਹੈ । ਉਹ ਹਰਿਆਣਾ ਦਾ ਨਿਕਲਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਗੈਂਗਸਟਰਾਂ ਦੀ ਨਰਸਰੀ ਬਣ ਚੁੱਕਾ ।
ਅਸੀਂ ਜਨਤਾ ਵਿਚ ਆਪਣੀਆਂ ਲੋਕਪ੍ਰਿਯ ਨੀਤੀਆਂ ਨੂੰ ਲੈ ਕੇ ਜਾ ਰਹੇ ਹਾਂ
ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਲੋਕਪ੍ਰਿਯ ਨੀਤੀਆਂ ਨੂੰ ਲੈ ਕੇ ਜਨਤਾ ਵਿਚਕਾਰ ਜਾ ਰਹੇ ਹਾਂ । ਆਮ ਆਦਮੀ ਪਾਰਟੀ (Aam Aadmi Party) ਧਰਮ, ਜਾਤੀ ਜਾਂ ਕਿਸੇ ਨੂੰ ਡਰਾ ਕੇ ਵੋਟਾਂ ਨਹੀਂ ਮੰਗੇਗੀ। ਚੰਨੀ ਵੱਲੋਂ ਕੱਢੀ ਜਾ ਰਹੀ ਸਾਈਕਲ ਯਾਤਰਾ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਗ਼ਰੀਬਾਂ ਦੇ ਮਸੀਹਾ ਹਨ ਤਾਂ 2000 ਸਾਈਕਲ ਗ਼ਰੀਬਾਂ ‘ਚ ਹੀ ਵੰਡ ਦਿੰਦੇ ।









