ਅੰਮ੍ਰਿਤਸਰ, 13 ਨਵੰਬਰ 2026 : ਪੰਜਾਬ ਸੂਬੇ ਵਿਚ ਆਮ ਆਦਮੀ ਪਾਰਟੀ (Aam Aadmi Party) ਦੇ ਤਿੰਨ ਉਚ ਪੱਧਰ ਦੇ ਲੀਡਰਾਂ ਵਲੋਂ ਪਾਰਟੀ ਛੱਡ (Leave the party) ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਸ ਕਿਸ ਵਲੋਂ ਛੱਡੀ ਗਈ ਹੈ ਪਾਰਟੀ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਜਿਨ੍ਹਾਂ ਤਿੰਨ ਲੀਡਰਾਂ ਵਲੋਂ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਹੈ ਬਲਕਿ ਅਸਤੀਫਾ (Resignation) ਵੀ ਭੇਜਿਆ ਗਿਆ ਹੈ ਵਿਚ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਸੁਖਦੀਪ ਸਿੰਘ ਛੀਨਾ ਸ਼ਾਮਲ ਹਨ ਜਿਨ੍ਹਾਂ ਵਲੋਂ ਅਸਤੀਫਾ ਪਾਰਟੀ ਦੇ ਪੰਜਾਬ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਭੇਜ ਦਿੱਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਦੇ ਸੰਗਠਨ ਇੰਚਾਰਜ ਰਾਜਬੀਰ ਸਿੰਘ ਛੀਨਾ ਅਤੇ ਹਲਕਾ ਐਸ. ਸੀ. ਵਿੰਗ ਦੇ ਕੋਆਰਡੀਨੇਟਰ ਗੁਰਦੇਵ ਸਿੰਘ ਜੋਬਨ ਝੰਝੋਟੀ ਵੀ ਪਾਰਟੀ ਛੱਡ ਚੁੱਕੇ ਹਨ ।









