ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਅਮਰੀਕਾ ਵਿਚ ਕੀਤਾ ਗ੍ਰਿਫ਼ਤਾਰ

0
36
Harry boxer

ਨਵੀਂ ਦਿੱਲੀ, 7 ਨਵੰਬਰ 2026 : ਭਾਰਤੀ ਸੁਰੱਖਿਆ ਅਤੇ ਖੂੁਫੀਆ ਏਜੰਸੀਆਂ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਅਮਰੀਕਾ ਵਿਖੇ ਇਕ ਭਾਰਤੀ ਗੈਂਗਸਟਰ ਨੂੰ ਗ੍ਰਿਫ਼ਤਾਰ (Arrest) ਕਰ ਲਿਆ ਗਿਆ ।

ਕੌਣ ਹੈ ਇਹ ਗੈਂਗਸਟਰ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਖੇੇ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ ਜਿਸ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਹਰੀ ਚੰਦ ਜਾਟ ਉਰਫ ਹੈਰੀ ਬਾਕਸਰ (Harry boxer) ਦੇ ਤੌਰ ‘ਤੇੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਗੈਂਗਸਟਰ ਦੇ ਪਕੜੇ ਜਾਣ ਦੀ ਜਾਣਕਾਰੀ ਮਿਲਦਿਆਂ ਹੀ ਭਾਰਤੀ ਏਜੰਸੀਆਂ ਵਲੋਂ ਉਸਨੂੰ ਭਾਰਤ ਲਿਆਉਣ ਦੀ ਪ੍ਰਕਿਰਿਆਵਾਂ ਨੂੰ ਤੇਜ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਗੈਂਗਸਟਰ ਹੈਰੀ ਬਾਕਸਰ

ਪ੍ਰਾਪਤ ਸੂਚਨਾ ਮੁਤਾਬਕ ਉਕਤ ਗੈਂਗਸਟਰ (Gangster) ਹੈੈਰੀ ਬਾਕਸਰ ਰਾਜਸਥਾਨ ਦੇ ਪਿੰਡ ਨਾਰਾਇਣਪੁਰ ਦਾ ਰਹਿਣ ਵਾਲਾ ਹੈ ਅਤੇ ਇਹ ਪਹਿਲਾਂ ਖੇਤੀਬਾੜੀ ਅਤੇ ਖੇਡਾਂ ਨਾਲ ਜੁੜਿਆ ਹੋਇਆ ਸੀ ਪਰ ਜਦੋਂ ਤੋਂ ਇਹ ਅਪਰਾਧ ਦੀ ਦੁਨੀਆਂ ਨਾਲ ਜੁੜਿਆ ਤਾਂ ਇਸਨੂੰ ਹੈਰੀ ਬਾਕਸਰ ਦੇ ਨਾਮ ਨਾਲ ਜਾਣਿਆਂ ਜਾਣ ਲੱਗਿਆ । ਉਕਤ ਗੈਂਗਸਟਰ ਤੇ ਮੁੁੰਬਈ ਵਿਚ ਪ੍ਰਸਿੱਧ ਬਾਲੀਵੁੱਡ ਫਿ਼ਲਮ ਨਿਰਦੇਸ਼ਕ ਰੋਹਿਤ ਸ਼ੈਟੀ ਦੇ ਘਰ ਬਾਹਰ ਗੋਲੀਬਾਰੀ ਕਰਵਾਉਣ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਦੋਸ਼ ਲੱਗੇ ਹਨ ।

LEAVE A REPLY

Please enter your comment!
Please enter your name here