ਝੋਨੇ ਦੀ ਆਮਦ 152 ਲੱਖ ਟਨ ਤੋਂ ਪਾਰ ਤੇ ਖਰੀਦ 150 ਲੱਖ ਟਨ ਤੋਂ ਜਿ਼ਆਦਾ

0
36
Lalcjand Kaataaroochuk

ਚੰਡੀਗੜ੍ਹ, 7 ਨਵੰਬਰ 2026 : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ 152 ਲੱਖ ਟਨ ਤੋਂ ਪਾਰ ਤੇ ਖਰੀਦ 150 ਲੱਖ ਟਨ ਤੋਂ ਜਿ਼ਆਦਾ ਹੈ ।

ਸਾਉਣੀ ਮੰਡੀਕਰਨ ਸੀਜਨ-2026-27 ਦੀ ਵੱਡੀ ਪ੍ਰਾਪਤੀ

ਪੰਜਾਬ ਦੇ ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੂਬੇ ਦੀਆਂ ਮੰਡੀਆਂ (Markets) ‘ਚ ਝੋਨੇ ਦੀ ਆਮਦ 152 ਲੱਖ ਮੀਟ੍ਰਿਕ ਟਨ ਤੋਂ ਵਧੇਰੇ ਹੋਣ ਤੇ ਖਰੀਦ ਦਾ ਅੰਕੜਾ 150 ਲੱਖ ਮੀਟ੍ਰਿਕ ਟਨ ਪਾਰ ਕਰਨ ਤੇ ਇਸਨੂੰ ਸਾਉਣੀ ਮੰਡੀਕਰਨ ਸੀਜ਼ਨ 2026-27 ਦੀ ਵੱਡੀ ਪ੍ਰਾਪਤੀ ਦੱਸਿਆ ।

ਮੰਡੀਆਂ ਵਿਚ ਬਣਾਈ ਹੈ ਕਿਸਾਨ ਹਿਤੈਸ਼ੀ ਖਰੀਦ ਵਿਵਸਥਾ ਯਕੀਨੀ

ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ (State Government) ਨੇ ਮੰਡੀਆਂ ‘ਚ ਸੁਚਾਰੂ ਅਤੇ ਕਿਸਾਨ ਹਿਤੈਸ਼ੀ ਖਰੀਦ ਵਿਵਸਥਾ ਯਕੀਨੀ ਬਣਾਈ ਹੈ। ਝੋਨੇ ਦੀ ਆਮਦ ਅਤੇ ਖਰੀਦ ਦੇ ਅੰਕੜੇ ਕਿਸਾਨਾਂ ਦੇ ਸਰਕਾਰ ਦੀ ਵਿਵਸਥਾ ‘ਤੇ ਭਰੋਸੇ ਨੂੰ ਦਰਸਾਉਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 110 ਲੱਖ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ । ਮੰਡੀਆਂ ਨੂੰ ਨਵੀਂ ਫਸਲ ਦੀ ਆਮਦ ਲਈ ਖਾਲੀ ਰੱਖਣ ਅਤੇ ਕਿਸਾਨਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਚੁਕਾਈ ‘ਚ ਤੇਜ਼ੀ ਲਿਆਂਦੀ ਜਾ ਰਹੀ ਹੈ ।

ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਕਿੰਨੀ ਰਾਸ਼ੀ ਦਾ ਕੀਤਾ ਜਾ ਚੁੱਕਿਐ ਭੁਗਤਾਨ

ਕਟਾਰੂਚੱਕ ਨੇ ਕਿਹਾ ਕਿ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਹੁਣ ਤੱਕ 33 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ । ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਮੇਂ ‘ਤੇ ਭੁਗਤਾਨ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here