ਬਹਿਰੀਨ ਬਲਾਤਕਾਰ ਮਾਮਲੇ ਵਿਚ ਅਕਾਲੀ ਆਗੂ ਝਿੰਜਰ ਸਿਟ ਅੱਗੇ ਪੇਸ਼

0
24
Sarabjit Jhinjar

ਚੰਡੀਗੜ੍ਹ, 6 ਨਵੰਬਰ 2026 : ਸ਼ੋ੍ਮਣੀ ਅਕਾਲੀ ਦਲ ਦੇ ਯੂਥ ਆਗੂ ਸਰਬਜੀਤ ਸਿੰਘ ਝਿੰਜਰ (Sarbjit Singh Jhinjar) ਅੱਜ ਪਹਿਲੀ ਵਿਸ਼ੇਸ਼ ਜਾਂਚ ਟੀਮ ਦੇ ਅੱਗੇ ਚੰਡੀਗੜ੍ਹ ਵਿਖੇ ਬਲਾਤਕਾਰ ਮਾਮਲੇ ਵਿਚ ਪੇੇਸ਼ ਹੋਏ ਹਨ ।

ਕਿੰਨਵੀਂ ਵਾਰ ਹੋਏ ਹਨ ਪੇਸ਼

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਅੱਜ ਬਹਿਰੀਨ ਮਹਿਲਾ ਬਲਾਤਕਾਰ (Rape of a woman in Bahrain) ਮਾਮਲੇ ਵਿਚ ਸ਼ੋ੍ਮਣੀ ਅਕਾਲੀ ਦਲ ਦੇ ਯੂਥ ਆਗੂ ਸਰਬਜੀਤ ਸਿੰਘ ਝਿੰਜਰ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਕੋਲ ਪੇਸ਼ ਹੋਏ ਹਨ ਪਹਿਲੀ ਵਾਰ ਪੇਸ਼ ਹੋਏ ਹਨ । ਦੱਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਪਹਿਲਾਂ ਵੀ ਸਰਬਜੀਤ ਝਿੰਜਰ ਨੂੰ ਪੇਸ਼ ਹੋਣ ਲਈ ਸੰਮੰਨ ਭੇਜੇ ਗਏ ਸਨ ਪਰ ਪੇਸ਼ ਨਹੀਂ ਹੋਏ ਸਨ ।

ਕੀ ਆਖਿਆ ਅਕਾਲੀ ਆਗੂ ਨੇ

ਉਕਤ ਬਲਾਤਕਾਰ ਮਾਮਲੇ ਵਿਚ ਸਿਟ ਅੱਗੇ ਪੇਸ਼ ਹੋਏ ਅਕਾਲੀ ਆਗੂ ਸਰਬਜੀਤ ਸਿੰਘ ਝਿੰਜਰ ਨੇ ਉਪਰੋਕਤ ਲੱਗੇ ਦੋਸ਼ਾਂ ਨੂੰ ਮੁੱਢੋਂ ਖਾਰਜ ਕਰਦਿਆਂ ਮਾਮਲੇ ਨੂੰ ਪੂਰੀ ਤਰ੍ਹਾਂ ਰਾਜਨੀਤਕ ਬਦਲਾਖੋਰੀ ਤੋਂ ਪ੍ਰੇਰਿਤ ਦੱਸਦਿਆਂ ਉਨ੍ਹਾਂ ਨੂੰ ਸਿਆਸੀ ਈਰਖਾ ਤਹਿਤ ਝੂਠੇ ਕੇਸ ਵਿਚ ਫਸਾਉਣਾ ਦੱਸਿਆ ।

LEAVE A REPLY

Please enter your comment!
Please enter your name here