ਮੁੰਬਈ ਕਰਾਈਮ ਬ੍ਰਾਂਚ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ

0
41
Mumbai Crime

ਮੁੰਬਈ, 26 ਅਕਤੂਬਰ 2026 : ਭਾਰਤ ਦੇੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਅਦਾਕਾਰ ਟਾਈਗਰ ਸ਼ਰਾਫ ‘ਤੇ ਹੋਏ ਹਮਲੇ ਸਬੰਧੀ ਜਾਂਚ ਦੌਰਾਨ ਇਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ ।

ਕੀ ਖੁੁਲਾਸਾ ਹੋਇਆ ਹੈ ਜਾਂਚ ਵਿਚ

ਮਿਲੀ ਜਾਣਕਾਰੀ ਅਨੁਸਾਰ ਮੁੰਬਈ ਕ੍ਰਾਈਮ ਬ੍ਰਾਂਚ (Mumbai Crime Branch) ਵੱਲੋਂ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਗੱਡੀ `ਤੇ ਹੋਈ ਗੋਲੀਬਾਰੀ ਦੀ ਜਾਂਚ ਦੌਰਾਨ ਇੱਕ ਹੋਰ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ ਕਿ ਹਰਿਆਣਾ ਤੋਂ ਮੁੰਬਈ ਭੇਜੇ ਗਏ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਦਾ ਸ਼ੁਰੂਆਤੀ ਅਤੇ ਮੁੱਖ ਨਿਸ਼ਾਨਾ ਦਰਅਸਲ ਫਿਲਮ ਸਟਾਰ ਆਮਿਰ ਖਾਨ ਸੀ ।

ਕਿੰਨੀ ਵਾਰ ਕੀਤੀ ਗਈ ਸੀ ਆਮਿਰ ਖਾਨ ਦੇ ਘਰ ਦੀ ਰੇਕੀ

ਪ੍ਰਾਪਤ ਸੂਚਨਾ ਮੁਤਾਬਕ ਜਾਂਚ ਏਜੰਸੀਆਂ ਅਨੁਸਾਰ ਸ਼ੂਟਰਾਂ ਨੇ ਮੁੰਬਈ ਵਿੱਚ ਆਪਣੇ ਠਹਿਰਾਅ ਦੌਰਾਨ ਆਮਿਰ ਖਾਨ (Aamir Khan) ਦੇ ਘਰ ਦੀ ਘੱਟੋ-ਘੱਟ ਤਿੰਨ ਵਾਰ ਰੇਕੀ ਕੀਤੀ ਸੀ । ਹਾਲਾਂਕਿ ਨਿਗਰਾਨੀ ਦੌਰਾਨ ਸ਼ੂਟਰਾਂ ਨੇ ਦੇਖਿਆ ਕਿ ਆਮਿਰ ਖਾਨ ਜਾਂ ਤਾਂ ਜਿ਼ਆਦਾਤਰ ਆਪਣੇ ਫਿਲਮੀ ਸ਼ੂਟਿੰਗ ਸ਼ਡਿਊਲ ਕਾਰਨ ਸ਼ਹਿਰ ਤੋਂ ਬਾਹਰ ਰਹਿੰਦੇ ਹਨ ਜਾਂ ਫਿਰ ਕਈ-ਕਈ ਦਿਨ ਘਰ ਦੇ ਅੰਦਰ ਹੀ ਰਹਿੰਦੇ ਹਨ। ਜਿਸਦੇ ਚਲਦਿਆਂ ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੋਣ ਕਾਰਨ ਹਮਲਾਵਰਾਂ ਨੇ ਆਖਰੀ ਸਮੇਂ ਆਪਣੀ ਯੋਜਨਾ ਬਦਲ ਲਈ ।

ਮੁੰਬਈ ਪੁਲਸ ਲੈ ਰਹੀ ਹੈ ਬਾਲੀਵੁੱਡ ਹਸਤੀਆਂ ਦੀ ਸੁਰੱਖਿਆ ਦਾ ਜਾਇਜ਼ਾ

ਇਸ ਤੋਂ ਬਾਅਦ ਦੋਸ਼ੀਆਂ ਨੇ ਅਦਾਕਾਰ ਟਾਈਗਰ ਸ਼ਰਾਫ (Actor Tiger Shroff) ਨੂੰ ਚੁਣਿਆ, ਜਿਨ੍ਹਾਂ ਦੀ ਸੁਰੱਖਿਆ ਘੱਟ ਸੀ ਅਤੇ ਉਹ ਅਕਸਰ ਐਤਵਾਰ ਵਾਲੇ ਦਿਨ ਜੁਹੂ ਦੇ ਮੈਦਾਨ ਵਿੱਚ ਫੁੱਟਬਾਲ ਖੇਡਣ ਆਉਂਦੇ ਸਨ। ਇਸੇ ਜਾਣਕਾਰੀ ਦੇ ਆਧਾਰ `ਤੇ ਸ਼ੂਟਰਾਂ ਨੇ ਟਾਈਗਰ ਸ਼ਰਾਫ `ਤੇ ਹਮਲਾ ਕੀਤਾ ਸੀ । ਮੁੰਬਈ ਪੁਲਸ ਨੇ ਇਸ ਮਾਮਲੇ `ਚ ਤਾਰਾਂ ਜੋੜਦਿਆਂ ਜਾਂਚ ਹੋਰ ਤੇਜ਼ ਕਰ ਦਿੱਤੀ ਹੈ ਅਤੇ ਬਾਲੀਵੁੱਡ ਹਸਤੀਆਂ ਦੀ ਸੁਰੱਖਿਆ ਦਾ ਨਵੇਂ ਸਿਰਿਓਂ ਜਾਇਜ਼ਾ ਲਿਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here