ਪਰਵਿੰਦਰ ਝੋਟਾ ਕਤਲ ਕਾਂਡ ਵਿਚ ਪੁਲਸ ਨੇ ਕੀਤੀ ਐਫ. ਆਈ. ਆਰ. ਦਰਜ

0
37
FIR

ਮਾਨਸਾ, 15 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਤੇ ਬੀਤੇ ਦਿਨੀਂ ਪੁਲਸ ਨੇ ਐਫ. ਆਈ. ਆਰ. ਦਰਜ (FIR registered) ਕੀਤੀ ਹੈ।

ਕਿਸ ਦੇ ਬਿਆਨਾਂ ਤੇ ਕੀਤੀ ਗਈ ਹੈ ਐਫ. ਆਈ. ਆਰ.

ਮਿਲੀ ਜਾਣਕਾਰੀ ਅਨੁਸਾਰ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ (Parvinder Singh Jhota) ਦੇ ਕੀਤੇ ਗਏ ਕਤਲ ਮਾਮਲੇ ਵਿਚ ਜੋ ਮਾਨਸਾ ਵਿਖੇ ਸਿਟੀ-2 ਪੁਲਸ ਵਲੋਂ ਐਫ. ਆਈ. ਆਰ. ਦਰਜ ਕੀਤੀ ਗਈ ਹੈ ਉਹ ਮੌਤ ਦੇ ਘਾਟ ਉਤਰੇ ਨੌਜਵਾਨ ਦੇ ਪਿਤਾ ਅਤੇ ਸਾਬਕਾ ਫੌਜੀ ਭੀਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤੀ ਗਈ ਹੈ ।

ਕਿਸ ਕਿਸ ‘ਤੇ ਕੀਤੀ ਗਈ ਹੈ ਐਫ. ਆਈ. ਆਰ. ਦਰਜ

ਪ੍ਰਾਪਤ ਸੂੁਚਨਾ ਮੁਤਾਬਕਕ ਮਾਨਸਾ ਪੁਲਸ ਵਲੋਂ ਜੋ ਪਰਵਿੰਦਰ ਝੋਟਾ ਦੇ ਕਤਲ ਕੀਤੇ ਜਾਣ ਦੇੇ ਮਾਮਲੇ ਵਿਚ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਐਫ. ਆਈ. ਆਰ. ਦਰਜ ਕੀਤੀ ਗਈ ਹੈ ਉਹ ਦੁਕਾਨ ਦੇ ਮਾਲਕ ਅਸ਼ਵਨੀ ਕੁਮਾਰ, ਉਸਦੇ ਦੋ ਸਾਥੀਆਂ ਅਤੇ ਘਟਨਾ ਵੇਲੇ ਫੋਨ ‘ਤੇ ਗੱਲ ਕਰ ਰਹੇ ਇਕ ਵਿਅਕਤੀ ‘ਤੇ ਦਰਜ ਕੀਤੀ ਗਈ ਹੈ ।

ਕੀ ਦੱਸਿਆ ਪਿਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਉਕਤ ਕਤਲ ਕਾਂਡ ਸਬੰਧੀ ਪੁਲਸ ਨੂੰ ਦਰਜ ਕਰਵਾਈ ਗਈ ਸਿ਼ਕਾਇਤ ਵਿਚ ਭੀਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇੱਕ ਨਸ਼ਾ ਵਿਰੋਧੀ ਯੋਧਾ ਸੀ, ਜਿਸ ਨੇ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਕੁੱਝ ਸਿਆਸਤਦਾਨਾਂ ਅਤੇ ਕੁਝ ਸਰਕਾਰੀ ਅਧਿਕਾਰੀਆਂ ਦੀ ਨਰਾਜ਼ਗੀ ਵੀ ਖੱਟੀ ਸੀ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਸ਼ੇ ਦੇ ਖ਼ਾਤਮੇ ਲਈ ਲੜਾਈ ਲੜੀ ।

LEAVE A REPLY

Please enter your comment!
Please enter your name here