ਆਰਮੀ ਦੇ ਖਿਡਾਰੀਆਂ ਨੇ ਏਸ਼ੀਆਈ ਖੇਡਾਂ `ਚ ਸਰਵੋਤਮ ਪ੍ਰਦਰਸ਼ਨ ਕੀਤਾ

0
44
Asian Games

ਨਵੀਂ ਦਿੱਲੀ, 10 ਅਕਤੂਬਰ 2026 : ਹਾਲ ਹੀ ਵਿਚ ਜਾਪਾਨ ਦੇ ਨਾਗੋਆ ਵਿਖੇ ਹੋਈਆਂ ਏਸ਼ੀਆਈ ਖੇਡਾਂ-2026 (Asian Games 2026) ਵਿਚ ਭਾਰਤੀ ਆਰਮੀ ਖਿਡਾਰੀਆਂ ਨੇ ਸਰਵੋਤਮ ਪ੍ਰਦਰਸ਼ਨ ਕੀਤਾ ਹੈ।

ਕਿੰਨੇ ਤਮਗੇ ਜਿੱਤੇ ਗਏ ਭਾਰਤੀ ਆਰਮੀ ਖਿਡਾਰੀਆਂ ਵਲੋਂ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਆਰਮੀ ਦੇ ਖਿਡਾਰੀਆਂ (Indian Army athletes) ਨੇ ਹਾਲ ਹੀ `ਚ ਸੰਪੰਨ ਹੋਈਆਂ ਆਇਚੀ-ਨਾਗੋਆ ਏਸ਼ੀਆਈ ਖੇਡਾਂ `ਚ ਆਪਣਾ ਸਰਵੋਤਮ ਪ੍ਰਦਰਸ਼ਨ (Best Performance) ਕਰਦੇ ਹੋਏ 20 ਤਮਗੇ ਜਿੱਤੇ। ਭਾਰਤ ਦੇ 501 ਮੈਂਬਰੀ ਦਲ `ਚ ਆਰਮੀ ਦੇ 62 ਖਿਡਾਰੀ ਸ਼ਾਮਲ ਸਨ ਜਿਨ੍ਹਾਂ ਨੇ 15 ਪ੍ਰਤੀਯੋਗਿਤਾਵਾਂ `ਚ ਹਿੱਸਾ ਲਿਆ ਅਤੇ 6 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਜਿੱਤੇ । ਭਾਰਤ ਨੇ ਕੁੱਲ-85 ਤਮਗੇ ਜਿੱਤੇ ਜਿਨ੍ਹਾਂ `ਚ 21 ਸੋਨ, 27 ਚਾਂਦੀ ਤੇ 37 ਕਾਂਸੀ ਤਮਗੇ ਸ਼ਾਮਲ ਹਨ ।

ਭਾਰਤ ਦੇ ਕੁੱਲ ਤਮਗਿਆਂ ਵਿਚੋਂ 23. 52 ਫੀਸਦੀ ਤਮਗੇ ਆਰਮੀ ਦੇ ਖਿਡਾਰੀਆਂ ਨੇ ਜਿੱਤੇ

ਇੱਥੇ ਜਾਰੀ ਇਕ ਬਿਆਨ ਅਨੁਸਾਰ ਭਾਰਤ ਦੇ ਕੁੱਲ ਤਮਗਿਆਂ ਵਿਚੋਂ 23.52 ਫੀਸਦੀ ਤਮਗੇ (Medals) ਆਰਮੀ ਦੇ ਖਿਡਾਰੀਆਂ ਨੇ ਜਿੱਤੇ। ਉਨ੍ਹਾਂ ਨੇ ਦੇਸ਼ ਦੇ 85 ਤਮਗਿਆਂ `ਚੋਂ 20 ਤਮਗੇ ਜਿੱਤੇ । ਉਨ੍ਹਾਂ ਦੇ 6 ਸੋਨ ਤਮਗੇ ਭਾਰਤ ਦੇ 21 ਸੋਨ ਤਮਗਿਆਂ ਦਾ 29 ਫੀਸਦੀ ਹੈ । ਆਰਮੀ ਦੇ ਜਿਨ੍ਹਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਨ੍ਹਾਂ `ਚ ਨਾਇਬ ਸੂਬੇਦਾਰ ਨੀਰੂ ਢਾਂਡਾ ਪ੍ਰਮੁੱਖ ਹੈ, ਜਿਸ ਨੇ ਟੈਪ ਨਿਸ਼ਾਨੇਬਾਜ਼ੀ `ਚ 2 ਸੋਨ ਤੇ 1 ਚਾਂਦੀ ਤਮਗਾ ਜਿੱਤਿਆ । ਲੰਬੀ ਦੂਰੀ ਦੇ ਦੌੜਾਕ ਨਾਇਬ ਸੂਬੇਦਾਰ ਗੁਲਵੀਰ ਸਿੰਘ ਨੇ ਵੀ 2 ਚਾਂਦੀ ਤੇ 1 ਕਾਂਸੀ ਤਮਗਾ ਆਪਣੇ ਨਾਂ ਕੀਤਾ ।

LEAVE A REPLY

Please enter your comment!
Please enter your name here