ਚੰਡੀਗੜ੍ਹ, 10 ਅਕਤੂਬਰ 2026 : ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਸ਼ੁ੍ਰੂ ਕੀਤੀ ਗਈ ਮੈਗਾ ਪੀ. ਟੀ. ਐਮ. (Mega PTM) ਵਿਚ ਲੱਖਾਂ ਦੀ ਗਿਣਤੀ ਵਿਚ ਮਾਪਿਆਂ ਦੇ ਪਹੁੰਚਣ ਦਾ ਸਮਾਚਾਰ ਹੈ ।
ਕਿੰਨੇ ਜਿਲਿਆਂ ਦੇ ਕਿੰਨੇ ਸਕੂਲਾਂ ਵਿਚ ਕਿੰਨੇ ਲੱਖ ਮਾਪੇ ਪਹੁੰਚੇ ਹਨ
ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਕੰਮ ਕਰ ਰਹੇ ਸਿੱਖਿਆ ਮੰਤਰੀ ਪੰਜਾਬ (Education Minister of Punjab) ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ 23 ਜਿ਼ਲਿਆਂ ਦੇ 19 ਹਜ਼ਾਰ 200 ਸਰਕਾਰੀ ਸਕੂਲਾਂ `ਚ ਆਯੋਜਿਤ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ (ਪੀ. ਟੀ. ਐੱਮ.) ‘ਚ ਲਗਭਗ 21 ਲੱਖ ਮਾਪਿਆਂ ਨੇ ਹਿੱਸਾ ਲਿਆ ਹੈ ।
ਕੀ ਕੀ ਕੀਤਾ ਗਿਆ ਮੈਗਾ ਪੀ. ਟੀ. ਐਮ. ਵਿਚ
ਪ੍ਰਾਪਤ ਸੂਚਨਾ ਮੁਤਾਾਬਕ ਮੈਗਾ ਪੀ. ਟੀ. ਐਮ. ਦੌਰਾਨ ਬੱਚਿਆਂ ਦੀ ਪੜ੍ਹਾਈ, ਹਾਜ਼ਰੀ, ਵਿੱਦਿਅਕ ਪ੍ਰਦਰਸ਼ਨ ਅਤੇ ਸੁਧਾਰ ਦੀਆਂ ਜ਼ਰੂਰਤਾਂ `ਤੇ ਅਧਿਆਪਕਾਂ ਨਾਲ ਚਰਚਾ ਕੀਤੀ ਗਈ । ਇਹ ਆਯੋਜਨ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ `ਪੰਜਾਬ ਸਿੱਖਿਆ ਕ੍ਰਾਂਤੀ` ਪਹਿਲ ਦੇ ਹੇਠ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਪੀ. ਟੀ. ਐੱਮ. ਦੀ ਥੀਮ `ਹਰ ਦਿਨ, ਇਕ ਕਦਮ ਅੱਗੇ ਰੱਖੀ ਗਈ ਸੀ । ਇਸ ਦਾ ਮਕਸਦ ਬੱਚਿਆਂ ਦੀ ਸਿੱਖਣ ਦੀ ਸਮਰੱਥਾ `ਚ ਲਗਾਤਾਰ ਸੁਧਾਰ ਕਰਨਾ ਹੈ ।
ਪੀ. ਟੀ. ਐਮ. ਦੇ ਆਯੋਜਨ ਲਈ ਕਿੰਨੇ ਸਕੂਲਾਂ ਦਾ ਦੌਰਾ ਕੀਤਾ ਅਧਿਕਾਰੀਆਂ ਨੇ
ਉਪਰੋਕਤ ਮੈਗਾ ਪੀ. ਟੀ. ਐਮ. ਦੇ ਆਯੋਜਨ ਦੀ ਸਮੀਖਿਆ ਲਈ ਵਿਭਾਗੀ ਅਧਿਕਾਰੀਆਂ ਨੇ 2 ਹਜ਼ਾਰ ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ । ਮੀਟਿੰਗ ਦੌਰਾਨ ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੀਆਂ ਖ਼ਾਸੀਅਤਾਂ, ਕਮਜ਼ੋਰੀਆਂ ਅਤੇ ਵਿੱਦਿਅਕ ਪ੍ਰਗਤੀ ਦੀ ਜਾਣਕਾਰੀ ਦਿੱਤੀ ਤੇ ਨਾਲ ਹੀ ਘਰ ‘ਚ ਪੜ੍ਹਾਈ ‘ਚ ਸਹਿਯੋਗ ਦੇਣ ਦੇ ਤਰੀਕੇ ਵੀ ਦੱਸੇ ਗਏ । ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਅਧਿਆਪਕ-ਮਾਪੇ ਤਾਲਮੇਲ ਅਤੇ ਸਮਾਜਿਕ ਭਾਗੀਦਾਰੀ ਨਾਲ ਸਰਕਾਰੀ ਸਿੱਖਿਆ ਵਿਵਸਥਾ ਨੂੰ ਹੋਰ ਮਿਆਰੀ ਬਣਾਇਆ ਜਾ ਸਕਦਾ ਹੈ । ਉਨ੍ਹਾਂ ਜ਼ੋਰ ਦਿੱਤਾ ਕਿ ਹਰੇਕ ਬੱਚੇ ਦੀ ਪ੍ਰਗਤੀ ਮਹੱਤਵਪੂਰਨ ਹੈ ਅਤੇ ਸਾਂਝੇ ਯਤਨਾਂ ਨਾਲ ਉਸ ਨੂੰ ਆਪਣੀ ਪੂਰੀ ਸਮਰੱਥਾ ਹਾਸਲ ਕਰਨ ‘ਚ ਮਦਦ ਮਿਲ ਸਕਦੀ ਹੈ ।









