ਅਦਾਲਤ ਨੇ ਦਿੱਤੀ ਅੰਮ੍ਰਿਤਪਾਲ ਨੂੰ ਦਾਦੀ ਨਾਲ ਗੱਲ ਕਰਨ ਦੀ ਮਨਜ਼ੂਰੀ

0
33
Amritpal

ਚੰਡੀਗੜ੍ਹ, 7 ਅਕਤੂਬਰ 2026 : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮ. ਪੀ. ਅੰਮ੍ਰਿਤਪਾਲ (MP Amritpal) ਨੂੰ ਅਦਾਲਤ ਵਲੋਂ ਬਿਮਾਰ ਦਾਦੀ ਨਾਲ ਵੀਡੀਓ ਕਾਲ (Video call) ਰਾਹੀਂ ਗੱਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

ਕਿੰਨੇ ਮਿੰਟ ਕਰ ਸਕਣਗੇ ਗੱਲ

ਮਿਲੀ ਜਾਣਕਾਰੀ ਅਨੁਸਾਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਜੋ ਆਪਣੀ ਬਿਮਾਰ ਦਾਦੀ (Sick grandmother) ਨਾਲ ਅੰਮ੍ਰਿਤਸਰ ਜਿਲਾ ਅਦਾਲਤ ਵਲੋਂ ਵੀਡੀਓ ਕਾਲ ਰਾਹੀਂ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਉਹ ਇਜਾਜ਼ਤ ਸਿਰਫ਼ ਤੇ ਸਿਰਫ 10 ਮਿੰਟਾਂ ਦੀ ਹੈ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਵਲੋਂ ਇਸ ਮਾਮਲੇ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ ।

ਹੋਰ ਕੀ ਹੁਕਮ ਜਾਰੀ ਕੀਤਾ ਗਿਆ ਹੈ ਅਦਾਲਤ ਵਲੋਂ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਹੁਕਮ ਜਿਸ ਜਿਲਾ ਅੰਮ੍ਰਿਤਸਰ ਦੀ ਅਦਾਲਤ (Amritsar Court) ਦੇ ਜੱਜ ਬਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਦਿੱਤਾ ਗਿਆ ਹੈ ਵਲੋਂ ਜਾਰੀ ਹੁਕਮਾਂ ਵਿਚ ਆਖਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ 7 ਅਕਤੂਬਰ ਤੋਂ ਅਗਲੇ ਪੰਜ ਦਿਨਾਂ ਦੇ ਅੰਦਰ-ਅੰਦਰ ਇਕ ਵਾਰ ਆਪਣੀ ਦਾਦੀ ਨਾਲ ਵੀਡੀਓ ਕਾਲ ਰਾਹੀਂ ਗੱਲ ਕਰ ਸਕਣਗੇ ।

LEAVE A REPLY

Please enter your comment!
Please enter your name here