ਉਤਰਾਖੰਡ, 7 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ 8 ਜਿਲਿਆਂ ਵਿਚ ਅੱਜ ਸਵੇਰ ਸਵੇਰੇ ਹੀ ਭੂਚਾਲ (Earthquake) ਦੇ ਜਬਰਦਸਤ ਝਟਕੇ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਕਿਹੜੇ-ਕਿਹੜੇ ਜਿਲਿਆਂ ਵਿਚ ਆਇਆ ਹੈ ਭੂਚਾਲ
ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਜਿਨ੍ਹਾਂ 8 ਜਿਲਿਆਂ ਵਿਚ ਭੂਚਾਲ ਦੇ ਜਬਰਦਸਤ ਝਟਕੇ (Strong tremors) ਲੱਗੇ ਹਨ ਵਿਚ ਚਮੋਲੀ, ਚੰਪਾਵਤ, ਬਾਗੇਸ਼ਵਰ, ਉੱਤਰਕਾਸ਼ੀ, ਦੇਹਰਾਦੂਨ, ਊਧਮ ਸਿੰਘ ਨਗਰ, ਨੈਨੀਤਾਲ, ਪਿਥੌਰਾਗੜ੍ਹ ਅਤੇ ਟਿਹਰੀ ਸ਼ਾਮਲ ਹਨ । ਦੱਸਣਯੋਗ ਹੈ ਕਿ ਰਾਤ ਕਰੀਬ 10. 23 ਵਜੇ ਆਏ ਇਸ ਭੂਚਾਲ ਕਾਰਨ ਕਈ ਇਲਾਕਿਆਂ ਵਿਚ ਧਰਤੀ ਹਿੱਲੀ, ਜਿਸ ਨਾਲ ਘਬਰਾਏ ਹੋਏ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ।
ਕਿੰਨੀ ਤੀਬਰਤ ਸੀ ਭੂਚਾਲ ਦੀ
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ ਭੂਚਾਲ ਦੀ ਤੀਬਰਤਾ (Earthquake intensity) ਰਿਕਟਰ ਪੈਮਾਨੇ ‘ਤੇ 4.9 ਦਰਜ ਕੀਤੀ ਗਈ । ਇਹ ਧਰਤੀ ਦੀ ਸਤ੍ਹਾ ਤੋਂ 13 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਐਨ. ਸੀ. ਐਸ. ਨੇ ਭੂਚਾਲ ਦਾ ਸਥਾਨ 30.103 ਡਿੱਗਰੀ ਉੱਤਰੀ ਅਕਸ਼ਾਂਸ਼ ਅਤੇ 79.561 ਡਿੱਗਰੀ ਪੂਰਬੀ ਦੇਸ਼ਾਂਤਰ ‘ਤੇ ਦਰਜ ਕੀਤਾ, ਇਹ ਸਥਾਨ ਚਮੋਲੀ ਖੇਤਰ ਦੇ ਅੰਦਰ ਆਉਂਦਾ ਹੈ ।
ਪ੍ਰਸ਼ਾਸਨ ਤੇ ਸਬੰਧਤ ਵਿਭਾਗ ਕਰ ਰਹੇ ਹਨ ਜਾਣਕਾਰੀ ਇਕੱਠੀ
ਬਾਗੇਸ਼ਵਰ ਦੇ ਕਾਪਕੋਟ ਖੇਤਰ ਦੀ ਬੋਰਬਾਲਦਾ ਗ੍ਰਾਮ ਪੰਚਾਇਤ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋਕਾਂ ਨੇ ਤੇਜ਼ ਝਟਕੇ ਮਹਿਸੂਸ ਕੀਤੇ । ਊਧਮ ਸਿੰਘ ਨਗਰ ਦੇ ਰੁਦਰਪੁਰ ਅਤੇ ਕਾਸ਼ੀਪੁਰ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ । ਦੇਹਰਾਦੂਨ ਦੇ ਰਿਸ਼ੀਕੇਸ਼ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੇ ਵੀ ਧਰਤੀ ਦੇ ਹਿੱਲਣ ਨੂੰ ਮਹਿਸੂਸ ਕੀਤਾ । ਫਿਲਹਾਲ ਕਿਸੇ ਵੀ ਜ਼ਿਲ੍ਹੇ ਤੋਂ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ ।









