ਡਿਜੀਟਲ ਅਰੈਸਟ ਕਰਕੇ ਲੱਖਾਂ ਠੱਗਣ ਵਾਲੇ ਦੋ ਸਾਈਬਰ ਠੱਗ ਪੁਲਸ ਵਲੋਂ ਗ੍ਰਿਫ਼ਤਾਰ

0
31
Cyber Arrest

ਬਠਿੰਡਾ, 6 ਅਕਤੂਬਰ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਵਿਖੇ ਇਕ ਵਿਅਕਤੀ ਨੂੰ ਡਿਜੀਟਲ ਅਰੈਸਟ ਕਰਕੇ ਉਸ ਕੋਲੋਂ ਲੱਖਾਂ ਰੁਪਏ ਠੱਗਣਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਜਿਸ ਵਿਅਕਤੀ ਨੂੰ ਡਿਜੀਟਲ ਅਰੈਸਟ (Digital Arrest) ਕਰਕੇ ਉਸ ਕੋਲੋਂ 35 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ ਦੇ ਮਾਮਲੇ ਵਿਚ ਪੰਜਾਬ ਪੁਲਸ ਵਲੋਂ ਉਤਰ ਪ੍ਰਦੇਸ਼ ਤੋਂ ਜਿਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਮੁਜਾਹਿਦ ਅਤੇ ਨੂਰ ਆਲਮ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋਹਾਂ ਨੂੰ ਯੂ. ਪੀ. ਦੇ ਸੋਨਭੱਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਨੇ ਕੀਤਾ ਦੋਹਾਂ ਦਾ ਰਿਮਾਂਡ ਪ੍ਰਾਪਤ

ਪ੍ਰਾਪਤ ਸੂਚਨਾ ਮੁਤਾਬਕ ਉਕਤ ਗ੍ਰਿਫ਼ਤਾਰ ਕੀਤੇ ਗਏ ਦੋਹਾਂ ਵਿਅਕਤੀਆਂ ਦਾ ਪੰਜਾਬ ਪੁਲਸ ਵਲੋਂ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ (Police remand) ਵੀ ਪ੍ਰਾਪਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਤੋਂ ਸਾਈਬਰ ਠੱਗੀ ਮਾਮਲੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ।

ਕੀ ਦੱਸਿਆ ਥਾਣਾ ਇੰਚਾਰਜ ਨੇ

ਉਪਰੋਕਤ ਸਾਈਬਰ ਠੱਗੀ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਬਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜਮਾਂ ਵਲੋਂ ਠੱਗੀ ਦੀ ਰਕਮ ਮੰਗਵਾਉਣ ਲਈ ਇਕ ਫਰਜੀ ਕੰਸਟਰਕਸ਼ਨ ਕੰਪਨੀ ਬਣਾਈ ਗਈ ਸੀ। ਪੀੜ੍ਹਤ ਤੋ ਡਿਜੀਟਲ ਅਰੈਸਟ ਦੌਰਾਨ ਜਿਨ੍ਹ੍ਹਾਂ ਖਾਤਿਆਂ ਵਿਚ ਰਕਮ ਟ੍ਰਾਂਸਫਰ ਕਰਵਾਈ ਗਈ ਵਿਚ ਕੰਪਨੀ ਨਾਲ ਸਬੰਧਤ ਖਾਤੇ ਵੀ ਸ਼ਾਮਲ ਸਨ ।

LEAVE A REPLY

Please enter your comment!
Please enter your name here