ਪੀ. ਐੱਸ. ਪੀ. ਸੀ. ਐੱਲ. ਕਰਮਚਾਰੀਆਂ ਦੀਆਂ ਮੰਗਾਂ ਦੀ ਕੀਤੀ ਸਮੀਖਿਆ

0
42
Finanace Minister

ਚੰਡੀਗੜ੍ਹ, 2 ਅਕਤੂਬਰ 2026 : ਵਿੱਤ ਮੰਤਰੀ ਪੰਜਾਬ (Finance Minister Punjab) ਹਰਪਾਲ ਸਿੰਘ ਚੀਮਾ ਵਲੋਂ ਬੀਤੇ ਦਿਨੀਂ ਪੀ. ਐੱਸ. ਪੀ. ਸੀ. ਐੱਲ. ਕਰਮਚਾਰੀਆਂ ਦੀਆਂ ਮੰਗਾਂ ਦੀ ਸਮੀਖਿਆ ਕੀਤੀ ਗਈ ਹੈ ।

ਮੀਟਿੰਗ ਵਿਚ ਯੂਨੀਅਨਾਂ ਦੇ ਮੁੱਦਿਆਂ ਨੂੰ ਸੁਣਿਆਂ ਗਿਆ

ਮਿਲੀ ਜਾਣਕਾਰੀ ਅਨੁਸਾਰ ਕਰਮਚਾਰੀਆਂ ਦੇ ਮਾਮਲਿਆਂ ਦੇ ਹੱਲ ਲਈ ਗਠਿਤ ਮੰਤਰੀ ਮੰਡਲ ਸਬ-ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਜੋ ਬੀਤੇ ਦਿਨੀਂ ਪੀ. ਐੱਸ. ਪੀ. ਸੀ. ਐੱਲ. ਕਰਮਚਾਰੀਆਂ ਅਤੇ ਠੇਕਾ ਕਰਮਚਾਰੀ ਯੂਨੀਅਨਾਂ ਦੇ ਵਫ਼ਦਾਂ ਨਾਲ ਉੱਚ ਪੱਧਰੀ ਬੈਠਕਾਂ ਦੀ ਪ੍ਰਧਾਨਗੀ ਕੀਤੀ ਮੌਕੇ ਪੀ. ਐੱਸ. ਪੀ. ਸੀ. ਐੱਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ‘ਚ ਹੋਈਆਂ ਇਨ੍ਹਾਂ ਬੈਠਕਾਂ ਦੌਰਾਨ ਵਿੱਤ ਮੰਤਰੀ ਚੀਮਾ ਨੇ ਯੂਨੀਅਨਾਂ ਦੇ ਮੁੱਦਿਆਂ ਨੂੰ ਧਿਆਨਪੂਰਵਕ ਸੁਣਿਆ ਅਤੇ ਪ੍ਰਬੰਧਕਾਂ ਨੂੰ ਆਗਾਮੀ ਡਾਇਰੈਕਟਰ ਮੰਡਲ ਦੀ ਬੈਠਕ ‘ਚ ਸਾਰੇ ਜਾਇਜ਼ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ।

ਕੀ ਕੀ ਮੰਗਾਂ ਰੱਖੀਆਂ ਗਈਆਂ ਯੂਨੀਅਨਾਂ ਵਲੋਂ

ਯੂਨੀਅਨਾਂ ਵੱਲੋਂ ਰੱਖੀਆਂ ਗਈਆਂ ਮੁੱਖ ਮੰਗਾਂ ‘ਚ ਸਹਾਇਕ ਇੰਜੀਨੀਅਰਾਂ ਦੇ ਤਨਖਾਹ ਸਕੇਲ ਦੇ ਵਖਰੇਵਿਆਂ ਨੂੰ ਦੂਰ ਕਰਨਾ, ਐੱਨ. ਸੀ. ਸੀ., ਸੀ. ਆਰ. ਸੀ., ਸਟੋਰ, ਲੈਬ ਅਤੇ ਬਿਲਿੰਗ ਸਮੇਤ ਆਊਟਸੋਰਸ ਕਰਮਚਾਰੀਆਂ ਨੂੰ ਸਿੱਧੇ ਵਿਭਾਗੀ ਠੇਕੇ ਦੇ ਅਧੀਨ ਲਿਆਉਣਾ, ਸਿਖਲਾਈ ਪ੍ਰਾਪਤ ਡਿਪਲੋਮਾ ਅਤੇ ਡਿਗਰੀ ਅਪ੍ਰੈਂਟਿਸਾਂ ਨੂੰ ਪੱਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਨੌਕਰੀ ਤੋਂ ਹਟਾਏ ਗਏ ਮੀਟਰ ਰੀਡਰਾਂ ਨੂੰ ਬਹਾਲ ਕਰਦਿਆਂ ਉਨ੍ਹਾਂ ਦੀਆਂ ਸੇਵਾ ਸ਼ਰਤਾਂ ਅਤੇ ਭੱਤੇ ਤੈਅ ਕਰਨਾ ਮੁੱਖ ਤੌਰ ‘ਤੇ ਸ਼ਾਮਲ ਸਨ ।

LEAVE A REPLY

Please enter your comment!
Please enter your name here