ਦਿੱਲੀ ਪੁਲਸ ਨੇ ਕੀਤਾ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਨੂੰ ਗ੍ਰਿਫ਼ਤਾਰ

0
35
Delhi Police

ਨਵੀਂ ਦਿੱਲੀ, 2 ਅਕਤੂਬਰ 2026 : ਦਿੱਲੀ ਪੁਲਸ (Delhi Police) ਵਲੋਂ ਜਲੰਧਰ ਦੇ ਲੋਹੀਆਂ ਖਾਸ ਵਿਖੇ ਅਮਰੀਕੀ ਵੀਜਿਆਂ ਲਈ ਜਾਅਲੀ ਸਰਟੀਫਿਕੇਟ ਤਿਆਰ ਕਰਨ ਵਾਲੇ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਸ ਨੇ ਅਮਰੀਕੀ ਵੀਜ਼ੇ (American visas) ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਵਿੱਚ ਪੰਜਾਬ ਦੇ ਇੱਕ ਲੈਬਾਰਟਰੀ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਮੁਲਜਮ ਦੀ ਪਛਾਣ ਜੋਸ਼ੀ ਕਲੀਨਿਕਲ ਲੈਬਾਰਟਰੀ (Joshi Clinical Laboratory) ਦੇ ਮਾਲਕ ਸਰਬਨ ਸਿੰਘ ਦੇ ਤੌਰ ‘ਤੇ ਹੋਈ ਹੈ ।

ਦੱਸਣਯੋਗ ਹੈ ਕਿ 24 ਮਾਰਚ-2026 ਨੂੰ ਚਾਣਕਿਆਪੁਰੀ ਥਾਣੇ ਵਿੱਚ ਅਮਰੀਕੀ ਦੂਤਾਵਾਸ ਦੇ ਖੇਤਰੀ ਸੁਰੱਖਿਆ ਦਫ਼ਤਰ ਵੱਲੋਂ ਜੋ ਇੱਕ ਸਿ਼ਕਾਇਤ ਦਰਜ ਕਰਵਾਈ ਗਈ ਸੀ ਵਿਚ ਦੋਸ਼ ਲਾਇਆ ਗਿਆ ਸੀ ਕਿ ਸਿਮਰਨਜੀਤ ਕੌਰ ਨਾਮ ਦੀ ਔਰਤ ਨੇ ਅਮਰੀਕੀ ਵੀਜ਼ੇ ਲਈ ਅਰਜ਼ੀ ਦਿੰਦੇ ਸਮੇਂ ਲੈਬ ਟੈਕਨੀਸ਼ੀਅਨ ਵਜੋਂ ਤਜਰਬੇ ਦਾ ਇੱਕ ਜਾਅਲੀ ਸਰਟੀਫਿਕੇਟ (Fake certificate) ਜਮ੍ਹਾਂ ਕਰਵਾਇਆ ਸੀ ।

ਕਿੰਨੇ ਪੈਸੇ ਲੈ ਕੇ ਕੀਤਾ ਗਿਆ ਸੀ ਸਰਟੀਫਿਕੇਟ ਤਿਆਰ

ਉਪਰੋਕਤ ਮਾਮਲੇ ਸਬੰਧੀ ਚਾਣਕਿਆਪੁਰੀ ਪੁਲਿਸ ਸਟੇਸ਼ਨ (Chanakyapuri Police Station) ਵਿਖੇ ਦਰਜ ਕੀਤੀ ਗਈ ਐਫ. ਆਈ. ਆਰ. ਦੇ ਚਲਦਿਆਂ ਸ਼ੁਰੂ ਕੀਤੀ ਗਈ ਜਾਂਚ ਵਿਚ ਖੁਲਾਸਾ ਹੋਇਆ ਕਿ ਸਿਮਰਨਜੀਤ ਕੌਰ ਨੇ ਸਰਬਨ ਸਿੰਘ ਨੇ ਉਸ ਲਈ ਜਾਅਲੀ ਤਜਰਬਾ ਸਰਟੀਫਿਕੇਟ ਤਿਆਰ ਕਰਕੇ ਦਿੱਤਾ ਸੀ । ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਨੇ ਇਸ ਲਈ ਮੁਲਜ਼ਮ ਨੂੰ 8 ਹਜ਼ਾਰ ਰੁਪਏ ਵੀ ਦਿੱਤੇ ਸਨ । ਜਿਸ ਤੋਂ ਬਾਅਦ ਦਿੱਲੀ ਪੁਲਸ ਦੀ ਇੱਕ ਟੀਮ ਨੇ ਲੋਹੀਆਂ ਖਾਸ, ਜਲੰਧਰ (ਪੰਜਾਬ) ਵਿਖੇ ਛਾਪਾ ਮਾਰਿਆ ਅਤੇ ਮੁਲਜ਼ਮ ਸਰਬਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ।

ਕੀ ਕੀ ਬਰਾਮਦ ਕੀਤਾ ਹੈ ਪੁਲਸ ਨੇ

ਦਿੱਲੀ ਪੁਲਸ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਪਰੋਕਤ ਲੈਬ ਵਿਚੋਂ ਇਕ ਸੀ. ਪੀ. ਯੂ. ਵੀ ਬਰਾਮਦ ਕੀਤਾ ਗਿਆ ਹੈ, ਜਿਸ ਦੀ ਵਰਤੋਂ ਕਰਕੇ ਜਾਅਲੀ ਤਜ਼ਰਬਾ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਸਨ । ਪੁਲਸ ਵਲੋਂ ਪਕੜੇ ਗਏ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here