ਅੱਖਾਂ ਦੇ ਇਲਾਜ ਲਈ ਰਾਜੋਆਣਾ ਨੂੰ ਲਿਆਂਦਾ ਗਿਆ ਪੀ. ਜੀ. ਆਈ.

0
35
Balwant Rajoana

ਪਟਿਆਲਾ, 29 ਸਤੰਬਰ 2026 : ਪਟਿਆਲਾ ਦੀ ਕੇਂਦਰੀ ਜੇਲ (Patiala Central Jail) ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੀ ਜਾਂਚ ਲਈ ਚੰਡੀਗੜ੍ਹ ਵਿਖੇ ਬਣੇ ਪੀ. ਜੀ. ਆਈ. (PGI) ਵਿਖੇ ਲਿਆਂਦਾ ਗਿਆ ਹੈ ।

ਕੀ ਸਮੱਸਿਆ ਆਈ ਹੈ ਅੱਖਾਂ ਵਿਚ

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ’ਚ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ (Balwant Rajoana) ਨੂੰ ਅੱਜ ਅੱਖਾਂ ਦੇ ਇਲਾਜ ਲਈ ਚੰਡੀਗੜ੍ਹ ਸਥਿਤ ਪੀ. ਜੀ. ਆਈ. ਲਿਆਂਦਾ ਗਿਆ ਗਿਆ ਹੈ ਦੀਆਂ ਅੱਖਾਂ ਵਿਚ ਮੋਤੀਆਬਿੰਦ ਹੋ ਚੁੱਕਿਆ ਹੈ, ਜਿਸਦਾ ਪੀ. ਜੀ. ਆਈ. ਵਿਚ ਹੀ ਇਲਾਜ ਕੀਤਾ ਜਾਵੇਗਾ ।

ਰਾਜੋਆਣਾ ਨੇ ਕੀਤੀ ਸੀ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਦੀ ਮੰਗ

ਪ੍ਰਾਪਤ ਸੂਚਨਾ ਮੁਤਾਬਕ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕੁੱਝ ਸਮਾਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਵਲੋਂ ਅੱਖਾਂ ਦੇ ਇਲਾਜ ਲਈ ਪਟਿਆਲਾ ਵਿਖੇ ਹੀ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ ਸੀ, ਜਿਸਦੇ ਚਲਦਿਆਂ ਅਦਾਲਤ ਵਲੋਂ ਪ੍ਰਾਈਵੇਟ ਹਸਪਤਾਲ ਦੀ ਮੰਗ ਨੂੰ ਰੱਦ ਕਰਦਿਆਂ ਰਾਜੋਆਣਾ ਦਾ ਇਲਾਜ ਜੇਲ ਪ੍ਰਸ਼ਾਸਨ ਨੂੰ ਸਰਕਾਰੀ ਹਸਪਤਾਲ ਪੀ. ਜੀ. ਆਈ. ਵਿਖੇ ਕੀਤੇ ਜਾਣ ਲਈ ਹੁਕਮ ਦਿੱਤਾ ਗਿਆ ਸੀ ।

LEAVE A REPLY

Please enter your comment!
Please enter your name here