ਬੱਚੀ ਨਾਲ ਜਬਰ-ਜਨਾਹ ਤੇ ਕਤਲ ਦੀ ਕੋਸਿ਼ਸ਼ ਦੇ ਦੋਸ਼ੀ ਨੂੰ ਉਮਰ ਕੈਦ

0
36
Life imprisonment

ਛੱਤੀਸਗੜ੍ਹ, 28 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਦੇ ਜਿਲਾ ਦੁਰਗ ਵਿਖੇ ਬੱਚੀ ਨਾਲ ਜਬਰ ਜਨਾਹ ਤੇ ਕਤਲ ਦੀ ਕੋਸਿ਼ਸ ਕਰਨ ਵਾਲੇ ਨੂੰ ਉਮਰ ਕੈਦ (Life imprisonment) ਦੀ ਸਜ਼ਾ ਸੁਣਾਈ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਦੁਰਗ ਜਿਲੇ ‘ਚ ਜੋ ਸਾਢੇ 4 ਸਾਲ ਦੀ ਮਾਸੂਮ ਤੇ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ (Rape) ਤੋਂ ਬਾਅਦ ਉਸ ਦੇ ਕਤਲ ਦੀ ਕੋਸਿ਼ਸ਼ ਕਰਨ ਅਤੇ ਸਬੂਤ ਮਿਟਾਉਣ ਦੇ ਮਾਮਲੇ ‘ਚ ਵਿਸ਼ੇਸ਼ ਪੋਕਸੋ ਅਦਾਲਤ (Special POCSO court) ਵਲੋਂ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦੀ ਪਛਾਣ 40 ਸਾਲਾ ਧਨੇਸ਼ਵਰ ਸਾਹੂ ਦੇ ਤੌਰ ‘ਤੇ ਹੋਈ ਹੈ । ਪੁਲਸ ਅਨੁਸਾਰ ਘਟਨਾ 10 ਅਪ੍ਰੈਲ 2026 ਦੀ ਹੈ ਤੇ ਦੁਪਹਿਰ ਲੱਗਭਗ 11.30 ਵਜੇ ਬੱਚੀ ਆਪਣੀ ਦਾਦੀ ਤੋਂ 5 ਰੁਪਏ ਲੈ ਕੇ ਘਰ ਨੇੜੇ ਸਥਿਤ ਦੁਕਾਨ ਤੋਂ ਖਾਣ ਦਾ ਸਾਮਾਨ ਖਰੀਦਣ ਗਈ ਸੀ ।

ਦੁਕਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਜਾਂਦੀ ਦਿਸ ਗਈ ਸੀ ਬੱਚੀ

ਇਸੇ ਦੌਰਾਨ ਦੋਸ਼ੀ ਧਨੇਸ਼ਵਰ ਸਾਹੂ ਉਸ ਨੂੰ ਬਹਿਲਾ-ਫੁਸਲਾ ਕੇ ਆਪਣੇ ਘਰ ਦੀ ਛੱਤ ‘ਤੇ ਲੈ ਗਿਆ । ਦੁਕਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਬੱਚੀ ਦੋਸ਼ੀ ਨਾਲ ਜਾਂਦੀ ਵਿਖਾਈ ਦਿੱਤੀ ਸੀ । ਦੋਸ਼ ਹੈ ਕਿ ਬੱਚੀ ਨਾਲ ਜਬਰ-ਜਨਾਹ ਤੋਂ ਬਾਅਦ ਉਸ ਦੇ ਚੀਕਣ ‘ਤੇ ਦੋਸ਼ੀ ਨੇ ਕੱਪੜੇ ਨਾਲ ਉਸ ਦਾ ਮੂੰਹ ਦਬਾਇਆ ਅਤੇ ਗਲਾ ਘੁੱਟ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ । ਬੱਚੀ ਦੇ ਬੇਹੋਸ਼ ਹੋ ਜਾਣ ‘ਤੇ ਦੋਸ਼ੀ ਨੇ ਉਸ ਨੂੰ ਮ੍ਰਿਤਕ ਸਮਝ ਲਿਆ ਸੀ ।

LEAVE A REPLY

Please enter your comment!
Please enter your name here