ਕੈਨੇਡਾ ਵਿਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ ਹੋਈ 4 ਦੀ ਮੌਤ

0
34
helicopter crash

ਮਾਂਟਰੀਅਲ, 28 ਸਤੰਬਰ 2026 : ਕੈਨੇਡਾ (Canada) ਦੇ ਮਾਂਟਰੀਅਲ ਸ਼ਹਿਰ ਦੇ ਦੱਖਣ ਪੂਰਬ ਹਿੱਸੇ ਵਿਚ ਬੀਤੇ ਦਿਨ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਚਾਰ ਲੋਕਾਂ ਦੀ ਮੌਤ (Death) ਹੋ ਗਈ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਜੋ ਮਾਂਟਰੀਅਲ ਸ਼ਹਿਰ (City Montreal) ਦੇ ਦੱਖਣ-ਪੂਰਬ ਵਿਚ ਸ਼ਨੀਵਾਰ ਨੂੰ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ (Helicopter crash) ਹੋ ਜਾਣ ਕਾਰਨ ਉਸ ਵਿਚ ਸਵਾਰ ਸਾਰੇ 4 ਲੋਕਾਂ ਦੀ ਮੌਤ ਹੋ ਗਈ ਸਬੰਧੀ ਜਾਣਕਾਰੀ ਦਿੰਦਿਆਂ ਕਿਊਬੈਕ ਸੂਬਾਈ ਪੁਲਸ ਦੀ ਬੁਲਾਰਣ ਔਡਰੇ-ਐਨ ਬਿਲੋਡੋ ਨੇ ਦੱਸਿਆ ਕਿ ਹੈਲੀਕਾਪਟਰ ਵਿਚ ਕਥਿਤ ਤੌਰ `ਤੇ ਕੁਝ ਤਕਨੀਕੀ ਖਰਾਬੀ ਆਈ ਸੀ, ਜਿਸ ਤੋਂ ਬਾਅਦ ਉਹ ਮਾਂਟਰੀਅਲ ਤੋਂ ਲਗਭਗ 50 ਕਿਲੋਮੀਟਰ ਦੱਖਣ-ਪੂਰਬ ਵਿਚ ਸਥਿਤ ਸੈਂਟ-ਬ੍ਰਿਜਿਡ-ਡੀ`ਇਬਰਵਿਲੇ ਨਗਰਪਾਲਿਕਾ ਖੇਤਰ ਵਿਚ ਦੁਪਹਿਰ ਢਾਈ ਵਜੇ ਦੇ ਕਰੀਬ ਹਾਦਸੇ ਦਾ ਸ਼ਿਕਾਰ ਹੋ ਗਿਆ ।

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਭੇਜਿਆ ਜਾਂਚ ਕਰਤਾਵਾਂ ਨੂੰ

ਬਿਲੋਡੋ ਨੇ ਦੱਸਿਆ ਕਿ ਫਾਇਰ ਬ੍ਰਿਗੇਡ (Fire brigade) ਦੇ ਕਰਮਚਾਰੀਆਂ ਨੇ ਹਾਦਸੇ ਤੋਂ ਬਾਅਦ ਲੱਗੀ ਅੱਗ ਨੂੰ ਇਕ ਘੰਟੇ ਅੰਦਰ ਬੁਝਾ ਦਿੱਤਾ ਸੀ ਪਰ ਉਦੋਂ ਤੱਕ ਹੈਲੀਕਾਪਟਰ ਵਿਚ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਚੁੱਕੀ ਸੀ । ਸੂਬਾਈ ਪੁਲਸ ਨੇ ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ । ਬੁਲਾਰਾ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹੈਲੀਕਾਪਟਰ ਨਿੱਜੀ ਸੀ । ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (Transportation Safety Board) ਨੇ ਹਾਦਸੇ ਵਾਲੀ ਥਾਂ ‘ਤੇ ਜਾਂਚਕਰਤਾਵਾਂ ਨੂੰ ਭੇਜਿਆ ਹੈ ।

LEAVE A REPLY

Please enter your comment!
Please enter your name here