ਅੰਮ੍ਰਿਤਸਰ ਵਿਚ ਗਲੀ `ਚ ਹਾਰਨ ਵਜਾਉਣ ਤੋਂ ਰੋਕਣ `ਤੇ ਕਰ ਦਿੱਤੀ ਹਵਾਈ ਫ਼ਾਇਰਿੰਗ

0
35
Amritsar Firring

ਅੰਮ੍ਰਿਤਸਰ, 28 ਸਤੰਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਗਲੀ ਵਿਚ ਹਾਰਨ ਵਜਾਉਣ ਤੋਂ ਰੋਕਣ ‘ਤੇ ਨੌਜਵਾਨ ਵਲੋਂ ਹਵਾਈ ਫਾੲਰਿੰਗ (Air firing) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਨਿਊ ਸ਼ਹੀਦ ਊਧਮ ਸਿੰਘ ਨਗਰ ਇਲਾਕੇ ‘ਚ ਲੰਘੇ ਦਿਨੀਂ ਜੋ ਕਾਰ ਸਵਾਰ ਇਕ ਨੌਜਵਾਨ ਵਲੋਂ ਉਸਨੂੰ ਹਾਰਨ ਵਜਾਉਣ ਤੋਂ ਰੋਕਣ ‘ਤੇ ਹਵਾਈ ਫਾਇਰਿੰਗ ਕਰ ਦਿੱਤੇ ਜਾਣ ਦਾ ਸਮਾਚਾਰ ਹੈ ਵਿਚ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਥਾਣਾ-ਬੀ ਡਵੀਜਨ ਦੀ ਪੁਲਸ ਵਲੋਂ ਸਿ਼ਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਕੀ ਦੱਸਿਆ ਪੁਲਸ ਨੂੰ ਸਿ਼ਕਾਇਤਕਰਤਾ ਨੇ

ਉਪਰੋਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ‘ਚ 42 ਸਾਲਾ ਤਰਸੇਮ ਸਿੰਘ ਵਾਸੀ ਨਿਉਂ ਸ਼ਹੀਦ ਊਧਮ ਸਿੰਘ ਨਗਰ ਨੇ ਦੱਸਿਆ ਕਿ 25 ਸਤੰਬਰ ਦੀ ਰਾਤ ਨੂੰ ਉਸ ਦੇ ਘਰ ‘ਚ ਪਰਿਵਾਰਕ ਸਮਾਗਮ ਸੀ ਅਤੇ ਰਿਸ਼ਤੇਦਾਰ ਇਕੱਠੇ ਹੋ ਕੇ ਖ਼ੁਸ਼ੀਆਂ ਸਾਂਝੀਆਂ ਕਰ ਰਹੇ ਸਨ ਤੇ ਰਾਤ-ਕਰੀਬ 11 ਵਜੇ ਉਸੇ ਗਲੀ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਉਰਫ਼ ਟਿੰਕੂ ਕਾਰ ‘ਚ ਆਇਆ ਅਤੇ ਘਰ ਦੇ ਬਾਹਰ ਹਾਰਨ ਵਜਾਉਣ ਲੱਗ ਪਿਆ ।

ਕਾਰ ਸਵਾਰ ਨੌਜਵਾਨ ਕਰ ਰਿਹਾ ਸੀ ਗਾਲੀ-ਗਲੋਚ

ਸਿਕਾਇਤਕਰਤਾ ਅਨੁਸਾਰ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਬਲਜਿੰਦਰ ਸਿੰਘ ਕਥਿਤ ਤੌਰ ‘ਤੇ ਗਾਲੀ-ਗਲੋਚ (Swearing) ਕਰ ਰਿਹਾ ਸੀ। ਵਿਰੋਧ ਕਰਨ ‘ਤੇ ਉਸ ਨੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ । ਰੌਲਾ ਸੁਣ ਕੇ ਤਰਸੇਮ ਸਿੰਘ ਦੀ ਪਤਨੀ ਜਸਵਿੰਦਰ ਕੌਰ ਅਤੇ ਹੋਰ ਰਿਸ਼ਤੇਦਾਰ ਵੀ ਬਾਹਰ ਆ ਗਏ ਅਤੇ ਉਸ ਨੂੰ ਹੱਥ ਜੋੜ ਕੇ ਉਥੋਂ ਜਾਣ ਲਈ ਕਿਹਾ ।

ਨੌਜਵਾਨ ਨੇ ਪਿਸਤੌਲ ਕੱਢ ਕੀਤੇ ਹਵਾਈ ਫਾਇਰ

ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਇਸ ਦੌਰਾਨ ਬਲਜਿੰਦਰ ਸਿੰਘ ਨੇ ਕਥਿਤ ਤੌਰ ‘ਤੇ ਭੱਦੀ ਗਾਲੀ-ਗਲੋਚ ਕਰਦਿਆਂ ਪਿਸਤੌਲ ਕੱਢ ਲਿਆ ਅਤੇ ਕਰੀਬ ਪੰਜ ਹਵਾਈ ਫ਼ਾਇਰ ਕੀਤੇ। ਸਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੂੰ ਜਾਨੋਂ ਮਾਰਨ (kill) ਦੀ ਧਮਕੀ ਦਿੱਤੀ ਗਈ । ਪੁਲਸ ਨੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਘਟਨਾ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here