ਕੈਨੇਡਾ, 28 ਸਤੰਬਰ 2026 : ਕੈਨੇਡਾ (Canada) ਦੇ ਸ਼ਹਿਰ ਮਿਸੀਸਾਗਾ ਵਿਖੇ ਇਕ ਪੰਜਾਬੀ ਮੂਲ ਦੇ ਨੌਜਵਾਨ ਦਾ ਇਕ ਗੋਰੀ ਮਹਿਲਾ ਵਲੋਂ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਮਿਸੀਸਾਗਾ (Mississauga) ਸ਼ਹਿਰ ਵਿਖੇ ਜੋ ਪੰਜਾਬ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਇਕ ਹੋਰ ਪੰਜਾਬੀ ਵਿਅਕਤੀ ‘ਤੇ ਕੀਤੀ ਜਾ ਰਹੀ ਨਸਲੀ ਟਿੱਪਣੀ ਕਾਰਨ ਸ਼ੁਰੂ ਹੋਏ ਝਗੜੇ ਨੂੰ ਛੁੱਡਵਾਉਣ ‘ਤੇ ਇਕ ਗੋਰੇ ਵਿਅਕਤੀ ਦੀ ਪ੍ਰੇਮਿਕਾ ਵਲੋਂ ਗਰਦਨ ‘ਤੇ ਚਾਕੂ ਮਾਰ (Knife attack) ਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ ਜਗਜੀਤ ਸਿੰਘ ਸੰਧੂ ਦੇ ਤੌਰ ‘ਤੇ ਹੋਈ ਹੈ ।
ਕੌਣ ਹੈ ਇਹ ਗੋਰੀ ਹਮਲਾਵਰਾ
ਪ੍ਰਾਪਤ ਸੂਚਨਾ ਮੁਤਾਬਕ ਕੈਨੇਡਾ ਵਿਖੇ ਜੋ ਪੰਜਾਬ ਦੇ ਸ਼ਹਿਰ ਫਿਲੌਰ ਦੇ ਨੇੜਲੇ ਪਿੰਡ ਭੈਣੀ ਦੇ ਵਸਨੀਕ ਵਿਅਕਤੀ ਦਾ ਗਰਦਨ ‘ਤੇ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ ਤੇ ਹਮਲਾ ਕਰਨ ਵਾਲੀ ਗੋਰੀ ਮਹਿਲਾ ਦੀ ਪਛਾਣ 42 ਸਾਲਾ ਲਵਰੇਨਾ ਸਾਂਸ਼ੇ ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਕੈਨੇਡੀਅਨ ਪੁਲਸ (Canadian Police) ਵਲੋਂ ਉਕਤ ਮਹਿਲਾ ਤੇ ਸੈਕਿੰਡ ਡਿੱਗਰੀ ਦਾ ਦੋਸ਼ ਲਗਾਇਆ ਗਿਆ ਹੈ ।
ਕੀ ਦੱਸਿਆ ਮ੍ਰਿਤਕ ਨੌਜਵਾਨ ਦੀ ਭੈਣ ਨੇ
ਮ੍ਰਿਤਕ ਨੌਜਵਾਨ ਦੀ ਭੈਣ ਜਸਪ੍ਰੀਤ ਕੌਰ ਨੇ ਦੱਸਿਆ ਕਿ ਘਟਨਾ ਜੋ ਕਿ 6 ਸਤੰਬਰ ਨੂੰ ਵਾਪਰੀ ਤੋਂ ਬਾਅਦ ਜਾ ਕੇ ਹੁਣ ਕੈਨੇਡੀਅਨ ਪੁਲਸ ਵਲੋਂ ਮਹਿਲਾ ਵਿਰੁੱਧ ਕਾਰਵਾਈ ਕੀਤੀ ਗਈ ਹੈ, ਜਿਸ ਨੇ ਕੈਨੇਡਾ ਦੀ ਕਾਨੂੰਨ ਵਿਵਸਥਾ ਅਤੇ ਪੁਲਸ ਪ੍ਰਸ਼ਾਸਨ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਸਪ੍ਰੀਤ ਕੌਰ ਨੇ ਦੋਸ਼ ਲਗਾਇਆ ਕਿ ਘਟਨਾ ਮਗਰੋਂ ਪੁਲਸ ਪਰਿਵਾਰ ਨੂੰ ਸਮੇ ਸਿਰ ਜਾਣਕਾਰੀ ਦੇਣ ਵਿਚ ਅਸਫਲ ਰਹੀ ਅਤੇ ਉਨ੍ਹਾਂ ਨੂੰ ਅਦਾਲਤੀ ਸੁਣਵਾਈਆਂ ਵਿਚ ਸ਼ਾਮਲ ਹੋਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।









