ਲੁਧਿਆਣਾ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗਾਂਜੇ ਸਮੇਤ ਕੀਤਾ ਗ੍ਰਿਫ਼ਤਾਰ

0
37
Arrested

ਲੁਧਿਆਣਾ, 24 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਹੈਬੋਵਾਲ ਵਿਖੇ ਪੁਲਸ ਵਲੋਂ ਤਿੰਨ ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਗਾਂਜੇ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਜਾਣਕਾਰੀ ਦਿੱਤੀ ਡੀ. ਸੀ. ਪੀ. ਲੁਧਿਆਣਾ ਨੇ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਸ ਵਲੋਂ ਜੋ ਤਿੰਨ ਵਿਅਕਤੀਆਂ ਨੂੰ 300 ਕਿਲੋ ਗਾਂਜੇ (Cannabis) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਫ ਪੁਲਸ ਆਲਮ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਪਕੜੇ ਗਏ ਤਿੰਨੋ ਵਿਅਕਤੀ ਬੁਲੈਰੋ ਗੱਡੀ ਵਿਚ ਜਾ ਰਹੇ ਸਨ ਤਾਂ ਇਨ੍ਹਾਂ ਵਲੋਂ ਪੁਲਸ ਨੂੰ ਦੇਖ ਕੇ ਇਕ ਬੈਗ ਸੁੱਟ ਦਿੱਤਾ ਗਿਆ, ਜਿਸ ਵਿਚ 10 ਕਿਲੋ ਗਾਂਜਾ ਸੀ ਅਤੇ ਜਦੋਂ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਇਨ੍ਹਾਂ ਕੋਲੋਂ 290 ਕਿਲੋ ਗਾਂਜਾ ਹੋਰ ਬਰਾਮਦ ਕੀਤਾ ਗਿਆ।

ਪੁਲਸ ਕਰ ਰਹੀ ਹੈ ਨਸ਼ੀਲੇ ਪਦਾਰਥ ਸਬੰਧੀ ਜਾਂਚ

ਪ੍ਰਾਪਤ ਸੂਚਨਾ ਮੁਤਾਬਕ ਲੁਧਿਆਣਾ ਪੁਲਸ ਵਲੋਂ ਜੋ ਨਸ਼ੀਲਾ ਪਦਾਰਥ (Intoxicating substance) ਗਾਂਜਾ ਜਿਨ੍ਹਾਂ ਵਿਅਕਤੀਆਂ ਕੋਲੋਂ ਪਕੜਿਆ ਗਿਆ ਹੈ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਆਖਰ ਗਾਂਜਾ ਲੈ ਕੇ ਕਿਥੇ ਜਾ ਰਹੇ ਸਨ ਤੇ ਇੰਨੀ ਵੱਡੀ ਮਾਤਰਾ ਵਿਚ ਗਾਂਜਾ ਕਿਥੋਂ ਲਿਆਏ ਸਨ । ਉਕਤ ਤਿੰਨਾਂ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ । ਡੀ. ਸੀ. ਪੀ. ਆਲਮ ਨੇ ਦੱਸਿਆ ਕਿ ਜਾਂਚ ਦੌਰਾਨ ਤਿੰਨਾਂ ਤੇ ਪਹਿਲਾਂ ਕੋਈ ਵੀ ਅਪਰਾਧਕ ਮਾਮਲਾ ਦਰਜ ਨਹੀਂ ਹੈ ਅਤੇ ਇਹ ਤਿੰਨੋਂ ਯੂ. ਪੀ. ਬਿਹਾਰ ਦੇ ਦੱਸੇ ਜਾ ਰਹੇ ਹਨ ।

LEAVE A REPLY

Please enter your comment!
Please enter your name here