ਆਬਕਾਰੀ ਤੇ ਕਰ ਵਿਭਾਗ ਨੇ ਸਮਾਨ ਨਾਲ ਭਰੇ 152 ਵਾਹਨਾਂ ਨੂੰ ਕੀਤਾ ਕਾਬੂ : ਚੀਮਾ

0
35
Harpal Cheema

ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ (Taxation and Excise Department) ਵਲੋਂ ਸਖ਼ਤ ਕਾਰਵਾਈ ਕਰਦਿਆਂ 4. 5 ਕਰੋੜ ਰੁਪਏ ਦੇ ਵੱਡੇ ਮੁੱਲ ਵਾਲੇ ਸਮਾਨ ਨਾਲ ਲੱਦੇ 152 ਵਾਹਨਾਂ ਨੂੰ ਕਾਬੂ ਕੀਤਾ ਗਿਆ ਹੈ ।

ਕੀ ਆਖਿਆ ਕਰ ਤੇ ਆਬਕਾਰੀ ਮੰਤਰੀ ਚੀਮਾ ਨੇ

ਪੰਜਾਬ ਦੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਆਖਿਆ ਹੈ ਕਿ ਪੰਜਾਬ ਸੂਬੇ ਵਿਚ ਛਾਪੇਮਾਰੀ ਦੌਰਾਨ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਦੇ ਵਿਅਸਤ ਉਦਯੋਗਿਕ ਮਾਰਗਾਂ ‘ਤੇ ਨਜ਼ਰ ਰੱਖੀ ਗਈ, ਜੋ ਮਾਲੀਏ ਦੇ ਨੁਕਸਾਨ ਪ੍ਰਤੀ ਸਖ਼ਤ ਅਤੇ ਜ਼ੀਰੋ-ਟੋਲਰੈਂਸ ਪਹੁੰਚ ਦਾ ਸੰਕੇਤ ਦਿੰਦੀ ਹੈ । ਚੀਮਾ ਨੇ ਕਿਹਾ ਕਿ 91 ਵਾਹਨਾਂ ਦੀ ਬਾਰੀਕੀ ਨਾਲ ਪੜਤਾਲ ਮੁਕੰਮਲ ਹੋਣ ਦੇ ਨਾਲ, ਸਰਕਾਰੀ ਖਜ਼ਾਨੇ ਨੇ 3.25 ਕਰੋੜ ਰੁਪਏ ਦਾ ਭਾਰੀ ਜੁਰਮਾਨਾ ਸਫਲਤਾਪੂਰਵਕ ਵਸੂਲ ਲਿਆ ਹੈ ।

ਜ਼ਬਤ ਕੀਤੇ 152 ਵਾਹਨਾਂ ਵਿਚ ਕੀ ਸਮਾਨ ਸੀ ਲੋਡ

ਵਿੱਤ ਮੰਤਰੀ ਨੇ ਕਿਹਾ ਕਿ ਨਵੇਂ ਜ਼ਬਤ ਕੀਤੇ ਗਏ 152 ਵਾਹਨਾਂ ਦੇ ਕਾਫਲੇ ਵਿਚ ਮੁੱਖ ਤੌਰ ‘ਤੇ ਲੋਹੇ ਦਾ ਸਕਰੈਪ ਅਤੇ ਤਿਆਰ ਸਟੀਲ ਦਾ ਸਾਮਾਨ ਢੋਇਆ ਜਾ ਰਿਹਾ ਸੀ । ਟੈਕਸ ਅਧਿਕਾਰੀ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਨੂੰ ਫੜਨ ਲਈ ਇਨਵੌਇਸ, ਈ-ਵੇਅ ਬਿੱਲ ਅਤੇ ਟ੍ਰਾਂਜਿ਼ਟ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ।

LEAVE A REPLY

Please enter your comment!
Please enter your name here