ਪੁਲਸ ਹਿਰਾਸਤ ਵਿਚ ਮੌਤ ਦੇ ਮਾਮਲੇ ’ਚ ਚਾਰ ਮੁਲਾਜ਼ਮ ਦੋਸ਼ੀ ਕਰਾਰ

0
38
Narinder Deep

ਬਠਿੰਡਾ, 22 ਸਤੰਬਰ 2026 : ਜਿਲਾ ਬਠਿੰਡਾ (Bathinda) ਵਿਖੇ ਨਸ਼ਾ ਤਸਕਰੀ ਮਾਮਲੇ ਵਿਚ ਪਕੜੇ ਗਏ ਵਿਅਕਤੀ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਮਾਮਲੇ ਵਿਚ ਚਾਰ ਮੁਲਾਜਮਾਂ ਨੂੰ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ ।

ਕੌਣ ਹਨ ਇਹ ਚਾਰ ਪੁਲਸ ਮੁਲਾਜਮ

ਮਿਲੀ ਜਾਣਕਾਰੀ ਅਨੁਸਾਰ ਨਸ਼ਾ ਤਸਕਰੀ (Drug trafficking) ਦੇ ਮਾਮਲੇ ਵਿਚ ਪਕੜੇ ਗਏ ਨਰਿੰਦਰਦੀਪ ਸਿੰਘ ਦੀ ਪੁਲਸ ਹਿਰਾਸਤ (Police custody) ਵਿਚ ਹੋਈ ਮੌਤ ਦੇ ਮਾਮਲੇ ਵਿਚ ਮਾਨਯੋਗ ਅਦਾਲਤ ਵਲੋਂ ਜਿਨ੍ਹਾਂ ਚਾਰ ਪੁਲਸ ਮੁਲਾਜਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਵਿਚ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਉਰਫ਼ ਤਾਰੀ, ਹੈੱਡ ਕਾਂਸਟੇਬਲ ਲਖਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਅਤੇ ਸੀਨੀਅਰ ਕਾਂਸਟੇਬਲ ਗੁਰਪਾਲ ਸਿੰਘ ਸ਼ਾਮਲ ਹਨ ।

ਕੀ ਦੱਸਿਆ ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਵਿਚ

ਉਕਤ ਵਿਅਕਤੀ ਨਰਿੰਦਰਦੀਪ ਸਿੰਘ (Narinderdeep Singh) ਦੀ ਪੁਲਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਜਾਂਚ ਕਰ ਰਹੇ ਬਠਿੰਡਾ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਪ੍ਰਭਜੋਤ ਭੱਟੀ ਨੇ ਸਤੰਬਰ ਵਿਚ ਹੀ ਜਾਂਚ ਕਾਰਵਾਈ ਮੁਕੰਮਲ ਕਰਕੇ ਆਪਣੀ ਰਿਪੋਰਟ ਬਠਿੰਡਾ ਦੇ ਸੈਸ਼ਨ ਜੱਜ ਨੂੰ ਦੇ ਦਿੱਤੀ ਸੀ ।

ਸੀ. ਜੇ. ਐਮ. ਨੇ ਆਪਣੀ ਜਾਂਚ ਰਿਪੋਰਟ ਵਿੱਚ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਦੇ ਸਰੀਰ ਦੇ ਸੰਵੇਦਨਸ਼ੀਲ ਹਿੱਸਿਆਂ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ, ਜੋ ਕਿ ਬਿਜਲੀ ਦੇ ਝਟਕੇ ਦੇਣ ਅਤੇ ਅੰਨ੍ਹਾ ਤਸ਼ੱਦਦ ਢਾਹੁਣ ਕਾਰਨ ਹੋਏ ਸਨ । ਇਸ ਤੋਂ ਇਲਾਵਾ ਜਾਂਚ ਰਿਪੋਰਟ ਵਿੱਚ ਬਠਿੰਡਾ ਪੁਲਸ ਦੇ ਤਤਕਾਲੀ ਉੱਚ ਸੁਪਰਵਾਈਜ਼ਰੀ ਅਫ਼ਸਰਾਂ ਨੂੰ ਵੀ ਡਿਊਟੀ ਵਿੱਚ ਘੋਰ ਲਾਪ੍ਰਵਾਹੀ ਦਾ ਜਿ਼ੰਮੇਵਾਰ ਠਹਿਰਾਇਆ ਗਿਆ ਹੈ ।

LEAVE A REPLY

Please enter your comment!
Please enter your name here