ਲੰਡਨ, 11 ਸਤੰਬਰ 2026 : ਬ੍ਰਿਟੇਨ (Britain) ਦੀ ਇਕ ਅਦਾਲਤ ਨੂੰ ਬੀਤੇ ਦਿਨੀਂ ਦੱਸਿਆ ਗਿਆ ਕਿ ਅਪਰਾਧਕ ਮਾਮਲਿਆਂ ਦੇ ਵਕੀਲ ਵਿਜੇ ਅਗਰਵਾਲ ‘ਤੇ ਜਬਰ-ਜ਼ਨਾਹ (Rape) ਦਾ ਇਕ ਹੋਰ ਦੋਸ਼ ਲੱਗਾ ਹੈ ।
ਕਿੰਨੇ ਦੋਸ਼ ਲੱਗੇ ਹਨ ਵਕੀਲ ਅਗਰਵਾਲ ‘ਤੇ
ਪਿਛਲੇ ਮਹੀਨੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ (Arrested) ਕੀਤੇ ਜਾਣ ਤੋਂ ਬਾਅਦ ਅਗਰਵਾਲ ਨੂੰ ਲੰਡਨ ਦੀ ਇਕ ਜੇਲ ਵਿਚ ਰੱਖਿਆ ਗਿਆ ਹੈ । ਉਹ ਧੋਖਾਦੇਹੀ ਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲਿਆਂ ਵਿਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੇ ਵਕੀਲ ਹਨ । ਅਗਰਵਾਲ ਜਸਟਿਸ ਨਥਾਨੀਏਲ ਰੁਡੋਲਫ਼ ਦੇ ਸਾਹਮਣੇ ਪੇਸ਼ ਹੋਏ । ਉਨ੍ਹਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ 4 ਦੋਸ਼ ਹਨ ।
ਵਕੀਲ ਤੋਂ ਇਲਾਵਾ ਮਹਿਲਾ ਸਹਾਇਕ ‘ਤੇ ਲੱਗੇ ਹਨ ਮਦਦ ਕਰਨ ਦੇ ਦੋਸ਼
ਵਿਜੇ ਅਗਰਵਾਲ (Vijay Agarwal) ਦੀ ਸਹਾਇਕ ਮਨਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਅਦਾਲਤ ਵਿਚ ਪੇਸ਼ ਹੋਈ । ਕੌਰ ‘ਤੇ ਜਾਣ-ਬੁੱਝ ਕੇ ਜਿਨਸੀ ਸ਼ੋਸ਼ਣ ਨੂੰ ਉਤਸ਼ਾਹ ਦੇਣ ਜਾਂ ਉਸ ਵਿਚ ਮਦਦ ਕਰਨ ਦੇ 2 ਦੋਸ਼ ਹਨ । ਉਹ ਉਦੋਂ ਤੱਕ ਜੇਲ ਵਿਚ ਰਹਿਣਗੇ ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਸ਼ੁਰੂ ਨਹੀਂ ਹੋ ਜਾਂਦੀ, ਬਸ਼ਰਤੇ ਉਨ੍ਹਾਂ ਨੂੰ ਇਸ ਦੌਰਾਨ ਜ਼ਮਾਨਤ ਨਾ ਮਿਲ ਜਾਵੇ । ਸੁਣਵਾਈ ਸ਼ੁਰੂ ਕਰਨ ਲਈ ਅਗਲੇ ਸਾਲ 15 ਮਾਰਚ ਦੀ ਤਰੀਕ ਤੈਅ ਕੀਤੀ ਗਈ ਹੈ ।









