ਕੈਨੇਡਾ ਵਿਚ ਰਹਿ ਰਹੇ ਭਾਰਤੀ ਪਰਿਵਾਰ ਨੂੰ ਕੀਤਾ ਕੈਨੇਡਾ ਨੇ ਭਾਰਤ ਡਿਪੋਰਟ

0
39
Canada deports

ਟੋਰਾਂਟੋ, 10 ਸਤੰਬਰ 2026 : ਕੈਨੇਡਾ (Canada) ਵਿਖੇ ਪਿਛਲੇ 8 ਸਾਲਾਂ ਤੋਂ ਰਹਿ ਰਹੇ ਇਕ ਭਾਰਤੀ ਪਰਿਵਾਰ ਨੂੰ ਕੈਨੇਡੀਅਨ ਸਰਕਾਰ ਵਲੋਂ ਲੰਘੇ ਦਿਨਾਂ ਭਾਰਤ ਡਿਪੋਰਟ (India Deport) ਕਰ ਦਿੱਤਾ ਗਿਆ ਹੈ ।

ਕੌਣ ਕੌਣ ਹਨ ਭਾਰਤ ਡਿਪੋਰਟ ਕੀਤੇ ਭਾਰਤੀ ਪਰਿਵਾਰ ਵਿਚ

ਮਿਲੀ ਜਾਣਕਾਰੀ ਅਨੁਸਾਰ ਕੈੈਨੇਡਾ ਦੇ ਵਿਚ ਪਿਛਲੇ ਅੱਠ ਸਾਲਾਂ ਤੋਂ ਰਹਿ ਰਹੇ ਜਿਸ ਭਾਰਤੀ ਪਰਿਵਾਰ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਆਖਰਕਾਰ ਡਿਪੋਰਟ ਕਰ ਹੀ ਦਿੱਤਾ ਗਿਆ ਵਿਚ ਹਰੀਸ਼ ਕੁਮਾਰ, ਸੋਨਿਕਾ, ਗੌਲਾਸ਼ ਅਤੇ ਜਪੇਸ਼ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਪਰਿਵਾਰ ਨੂੰ ਕੈਨੇਡਾ ਵਿਚ ਇਮੀਗ੍ਰਾਂਟ ਹੱਕਾਂ ਲਈ ਕੰਮ ਕਰਨ ਵਾਲੀ ਜੱਥੇਬੰਦੀਆਂ ਅਤੇ ਸਮਰਥਕਾਂ ਵਲੋਂ ਡਿਪੋਰਟੇਸ਼ਨ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਬਾਵਜੂਦ ਵੀ ਭਾਰਤ ਵਾਪਸ ਭੇਜ ਦਿੱਤਾ ਗਿਆ ।

ਕੀ ਦੱਸਿਆ ਭਾਰਤੀ ਪਰਿਵਾਰ ਦੇ ਮੁਖੀ ਨੇ

ਜਿਸ ਭਾਰਤੀ ਪਰਿਵਾਰ ਨੂੰ ਲੰਘੀ 7 ਸਤੰਬਰ ਨੂੰ ਕੈਨੇਡੀਅਨ ਸਰਕਾਰ (Canadian Government) ਵਲੋਂ ਲੱਖਾਂ ਕੋਸਿ਼ਸ਼ਾਂ ਦੇ ਬਾਵਜੂਦ ਵੀ ਭਾਰਤ ਡਿਪੋਰਟ ਕਰ ਦਿੱਤਾ ਗਿਆ ਦੇ ਮੁਖੀ ਹਰੀਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਹੀ ਉਸਦੀ ਪਤਨੀ ਨੂੰ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ (Canada Border Services Agency) ਵਲੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਪਰਿਵਾਰ ਵਲੋਂ ਮਨੁੱਖਤਾ ਦੇ ਆਧਾਰ ‘ਤੇ ਕੈਨੇਡਾ ਵਿਚ ਰਹਿਣ ਲਈ ਅਰਜ਼ੀ ਵੀ ਦਿੱਤੀ ਗਈ ਸੀ ਪਰ ਉਸਨੂੰ ਵੀ ਰੱਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਫ਼ੈਸਲੇ ਦੀ ਨਿਆਂਇਕ ਸਮੀਖਿਆ ਦੀ ਮੰਗ ਕੀਤੀ ਗਈ ਸੀ, ਜੋ ਵੀ ਰੱਦ ਕਰ ਦਿੱਤੀ ਗਈ ।

LEAVE A REPLY

Please enter your comment!
Please enter your name here