ਸੜਕ ਪਾਰ ਕਰ ਰਹੀਆਂ ਮਾ-ਧੀ ਦੀ ਹੋਈ ਸੜਕ ਹਾਦਸੇ ਵਿਚ ਮੌਤ

0
32
Ludhiana Accident

ਲੁਧਿਆਣਾ, 31 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬਣੇ ਲੱਕੜ ਬਾਜ਼ਾਰ ਵਿਖੇ ਸੜਕ ਪਾਰ ਕਰ ਰਹੀਆਂ ਮਾਂ ਤੇ ਧੀ ਦੀ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਘੰਟਾ ਘਰ ਵਾਲੇ ਪਾਸੇ ਤੋਂ ਲੱਕੜ ਬਾਜ਼ਾਰ ਵੱਲ ਜਾ ਰਹੇ ਇਕ ਟਰੱਕ ਦੀ ਲਪੇਟ ਵਿਚ ਆਉਣ ਨਾਲ ਜੋ ਮਾਂ ਤੇ ਧੀ ਦੋਹਾਂ ਦੀ ਹੀ ਮੌਕੇ ‘ਤੇ ਮੌਤ ਹੋ ਗਈ ਹੈ ਵਾਲਾ ਸੜਕ ਹਾਦਸਾ (Road accident) ਸੜਕ ਪਾਰ ਕਰਦੇ ਵੇਲੇ ਵਾਪਰਿਆ।ਜਿਸ ਵੇਲੇ ਮਾਂ ਤੇ ਧੀ ਨੇ ਸੜਕ ਪਾਰ ਕਰਨ ਦਾ ਯਤਨ ਕੀਤਾ ਤਾਂ ਦੂਸਰੇ ਪਾਸੇ ਤੋਂ ਕਾਗਜ਼ਾਂ ਨਾਲ ਭਰੇ ਆ ਰਹੇ ਟਰੱਕ ਦੀ ਟੱਕਰ ਵੱਜ ਗਈ ਤੇ ਦੋਵੇਂ ਮਾਵਾਂ-ਧੀਆਂ (Mothers and daughters) ਦੀ ਟੱਕਰ ਵੱਜਣ ਕਾਰਨ ਮੌਤ ਹੋ ਗਈ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਨੂੰਨੀ ਕਾਰਵਾਈ ਸ਼ੁਰੂ

ਉਪਰੋਕਤ ਵਾਪਰੇ ਸੜਕ ਹਾਦਸੇ ਜਿਸ ਵਿਚ ਮਾਂ ਤੇ ਧੀ ਦੀ ਮੌਤ ਹੋ ਗਈ ਹੈ ਦੀ ਪਛਾਣ ਨਹੀਂ ਹੋ ਸਕੀ ਹੈ। ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰਨ ਵਾਲੀ ਮਾਂ ਤੇ ਧੀ ਦੀਆਂ ਲਾਸ਼ਾਂ ਨੂੰ ਪੁਲਸ ਵਲੋਂ ਕਬਜੇ ਵਿਚ ਲੈ ਕੇ ਪੋੋਸਟਮਾਰਟਮ (Postmortem) ਲਈ ਹਸਪਤਲ ਭੇਜ ਦਿੱਤਾ ਗਿਆ ਹੈ ਅਤੇ ਸੜਕ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਟਰੱਕ ਚਾਲਕ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਕਤ ਹਾਦਸਾ ਅੱਜ ਸਵੇਰੇ 6 ਤੋਂ ਸਾਢੇ 6 ਵਜੇ ਵਿਚਕਾਰ ਵਾਪਰਿਆ ਦੱਸਿਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here