ਪੰਜਾਬੀ ਟਰੱਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਨਾਲ ਸਰੀ ਵਿਖੇ ਹੋਈ ਮੌਤ

0
59
Canada Death

ਕੈਨੇਡਾ, 22 ਅਗਸਤ 2026 : ਕੈਨੇਡਾ (Canada) ਦੇ ਸ਼ਹਿਰ ਸਰੀ ਵਿਖੇ ਪੰਜਾਬੀ ਮੂਲ ਦੇ ਇਕ ਪੰਜਾਬੀ ਵਿਅਕਤੀ ਦੀ ਬੀਤੇ ਦਿਨੀਂ ਅਚਾਨਕ ਹੀ ਦਿਲ ਦਾ ਦੌਰਾ (heart attack) ਪੈ ਜਾਣ ਕਾਰਨ ਮੌਤ ਹੋ ਗਈ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ (Surrey) ਵਿਖੇ ਜਿਸ ਪੰਜਾਬੀ ਮੂਲ ਦੇ 40 ਸਾਲਾ ਵਿਅਕਤੀ ਦੀ ਬੀਤੇ ਦਿਨੀਂ ਸਰੀ ਵਿਖੇ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ ਹੈ ਦੀ ਪਛਾਣ ਦਵਿੰਦਰ ਸਿੰਘ ਸੰਧੂ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਕੈਨੇਡਾ ਵਿਖੇ ਟਰੱਕ ਡਰਾਈਵਰ ਦੇ ਤੌਰ ‘ਤੇ ਕੰਮ ਕਰਦਾ ਸੀ । ਉਕਤ ਵਿਅਕਤੀ ਪੰਜਾਬ ਦੇ ਜਿਲਾ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਦੇ ਨੇੜਲੇ ਪਿੰਡ ਰੱਤਾ ਗੁੱਦਾ ਨਾਲ ਸਬੰਧਤ ਸੀ ।

ਪੰਜਾਬੀ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ‘ਤੇ ਲਿਜਾਇਆ ਗਿਆ ਸੀ ਹਸਪਤਾਲ

ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਸੰਧੂ ਆਪਣੇ ਸੁਨਹਿਰੇ ਭਵਿੱਖ ਨੂੰ ਲੈ ਕੇ ਪਹਿਲਾਂ ਸਿੰਗਾਪੁਰ ਗਿਆ ਤੇ ਉਸ ਤੋਂ ਬਾਅਦ ਦੁਬਈ ਗਿਆ ਸੀ । ਇਸ ਤੋਂ ਬਾਅਦ 2022 ਵਿਚ ਵਰਕ ਪਰਮਿਟ ‘ਤੇ ਕੈਨੇਡਾ ਚਲਾ ਗਿਆ। ਉਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਟਰੱਕ ਡਰਾਈਵਰੀ (Truck driving) ਕਰਦਾ ਸੀ । ਬੀਤੇ ਕੱਲ੍ਹ ਕੰਮ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜੋ ਜਾਨ ਲੇਵਾ ਸਾਬਤ ਹੋਇਆ । ਜਦ ਦਵਿੰਦਰ ਸਿੰਘ ਦੀ ਸਿਹਤ ਵਿਗੜੀ ਤਾਂ ਉਸ ਦੇ ਨੇੜਲੇ ਸਾਥੀਆਂ ਨੇ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ।

ਮੌਤ ਦੀ ਖਬਰ ਪਹੁੰਚਦਿਆਂ ਹੀ ਘਰ ਛਾ ਗਿਆ ਸੰਨਾਟਾ

ਦਵਿੰਦਰ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੀ 2 ਬੇਟੀਆਂ ਹਨ, ਜਿਨ੍ਹਾਂ ਦੀ ਉਮਰ 11 ਸਾਲ ਅਤੇ 9 ਸਾਲ ਹੈ । ਦਵਿੰਦਰ ਸਿੰਘ ਦਾ ਸਾਰਾ ਪਰਿਵਾਰ ਪਿੰਡ ਰੱਤਾ ਗੁੱਦਾ ਵਿਖੇ ਰਹਿੰਦਾ ਹੈ । ਜਿਵੇਂ ਹੀ ਪਰਿਵਾਰ ਨੂੰ ਇਹ ਦੁਖਦਾਈ ਖ਼ਬਰ ਮਿਲੀ ਤਾਂ ਪਰਿਵਾਰ ਸਹਿਮ ਗਿਆ। ਦਵਿੰਦਰ ਸਿੰਘ ਦੀ ਬਜ਼ੁਰਗ ਮਾਤਾ, ਪਤਨੀ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ।

LEAVE A REPLY

Please enter your comment!
Please enter your name here