ਕੋਰਟ ਕੰਪਲੈਕਸ ਦੇ ਬਾਹਰ ਗੈਂਗਸਟਰ ਵਿਨੋਦ ਕਾਨਾ ਦੀ ਕੀਤੀ ਗੋਲੀਆਂ ਮਾਰ ਕੇ ਹੱਤਿਆ

0
29
Hisar court complex

ਹਿਸਾਰ, 20 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਹਿਸਾਰ ਵਿਖੇ ਕੋਰਟ ਕੰਪਲੈਕਸ ਦੇ ਬਾਹਰ ਅੱਜ ਦੁਪਹਿਰ ਵੇਲੇ ਗੈਂਗਸਟਰ ਵਿਨੋਦ ਕਾਨਾ ਦੀ ਗੋਲੀਬਾਰੀ ਕਰਕੇ ਹੱਤਿਆ (Murder) ਕਰ ਦਿੱਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਹਿਸਾਰ ਕੋਰਟ ਕੰਪਲੈਕਸ (Hisar Court Complex) ਵਿਖੇ ਅੱਜ ਪੇਸ਼ੀ ਭੁਗਤਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਬਾਹਰ ਆ ਰਹੇ ਗੈਂਗਸਟਰ ਵਿਨੋਦ ਕਾਨਾ (Gangster Vinod Kana) ਤੇ ਪਹਿਲਾਂ ਹੀ ਤਾਕ ਲਗਾ ਕੇ ਬੈਠੇ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਵਿਨੋਦ ਕਾਨਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਦੌਰਾਨ ਵਿਨੋਦ ਨਾਲ ਆਏ ਉਸਦੇ ਤਿੰਨ ਸਾਥੀ ਵੀ ਗੋਲੀਆਂ ਲੱਗਣ ਕਾਰਨ ਜਖਮੀ ਹੋ ਗਏ ਪਰ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਵਿਚੋਂ ਇਕ ਵਿਅਕਤੀ ਨੂੰ ਕਾਨਾ ਦੇ ਜਖਮੀ ਹੋਏ ਸਾਥੀ ਨੇ ਪਾਰਕਿੰਗ ਵਿਚੋਂ ਹੀ ਪਕੜ ਲਿਆ ।

ਪਕੜੇ ਗਏ ਵਿਅਕਤੀ ਦੀ ਲੋਕਾਂ ਨੇ ਕੀਤੀ ਕੁਟਮਾਰ

ਪ੍ਰਾਪਤ ਸੂਚਨਾ ਮੁਤਾਬਕ ਗੈਂਗਸਟਰ ਵਿਨੋਦ ਕਾਨਾ ਤੇ ਗੋਲੀਆਂ ਚਲਾਉਣ ਵਾਲੇ ਜਿਸ ਵਿਅਕਤੀ ਨੂੰ ਮੌਕੇ ਤੇ ਹੀ ਪਕੜ ਲਿਆ ਗਿਆ ਸੀ ਦੀ ਉਥੇ ਮੌਜੂਦ ਲੋਕਾਂ ਵਲੋਂ ਕੁਟਮਾਰ ਕੀਤੀ ਗਈ ਅਤੇ ਬਾਅਦ ਵਿਚ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਕਿਬਾਕੀ ਦੇ ਵਿਅਕਤੀ ਪਾਰਕਿੰਗ ਦੇ ਨਾਲ ਮੌਜੂਦ ਪੈਟਰੋਲ ਪੰਪ ਵਾਲੀ ਕੰਧ ਟੱਪ ਕੇ ਫਾਇਰਿੰਗ (Firing) ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ।

LEAVE A REPLY

Please enter your comment!
Please enter your name here