ਜਬਰ ਜਨਾਹ ਪੀੜ੍ਹਤ ਤਿੰਨ ਲੜਕੀਆਂ ਦੀ ਸਿ਼ਕਾਇਤ ‘ਤੇ ਤਿੰਨ ਲੜਕਿਆਂ ‘ਤੇ ਕੇਸ ਦਰਜ

0
34
Sanjeev Goyal

ਬਰਨਾਲਾ, 20 ਅਗਸਤ 2026 : ਬਰਨਾਲਾ (Barnala) ਵਿਖੇ ਬੀਤੇ ਦਿਨੀਂ ਪਾਣੀ ਦੀ ਟੈਂਕੀ ‘ਤੇ ਇਨਸਾਫ ਦੀ ਮੰਗ ਲੈ ਕੇ ਚੜ੍ਹੀਆਂ ਲੜਕੀਆਂ ਦੀ ਸਿ਼ਕਾਇਤ ‘ਤੇ ਤਿੰਨ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਵਿਖੇ ਜੋ ਬੀਤੇ ਦਿਨੀਂ ਤਿੰਨ ਲੜਕੀਆਂ ਉਨ੍ਹਾਂ ਨਾਲ ਕੀਤੇ ਗਏ ਜਬਰ ਜਨਾਹ (Rape) ਤੋਂ ਬਾਅਦ ਜਬਰ ਜਨਾਹ ਕਰਨ ਵਾਲਿਆਂ ਵਿਰੁੱਧ ਕੋਈ ਵੀ ਕਾਰਵਾਈ ਪੁਲਸ ਵਲੋਂ ਨਾ ਕੀਤੇ ਜਾਣ ਦੇ ਰੋਸ ਵਜੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈਆਂ ਸਨ ਦੀ ਸੁਣਵਾਈ ਕਰਦਿਆਂ ਪੰਜਾਬ ਪੁਲਸ ਵਲੋਂ ਤਿੰਨ ਲੜਕਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਦਲਵਿੰਦਰ ਸਿੰਘ ਵਿਰੁੱਧ ਐਫ. ਆਈ. ਆਰ. ਨੰ 72, ਇਕਬਾਲ ਸਿੰਘ ਰਾਏਕੋਟ ਖਿਲਾਫ਼ ਐਫ. ਆਈ. ਆਰ. ਨੰਬਰ 73 ਅਤੇ ਇਸੇ ਤਰ੍ਹਾਂ ਪ੍ਰਦੀਪ ਕੁਮਾਰ ਚੌਹਾਨ ਵਾਸੀ ਬਰਨਾਲਾ ਵਿਰੁੱਧ ਐਫ. ਆਈ. ਆਰ. (F. I. R.) ਨੰ 410 ਦਰਜ ਕੀਤੀ ਗਈ ਹੈ ।

ਕੀ ਦੱਸਿਆ ਐਸ. ਪੀ. (ਡੀ.) ਨੇ

ਜਿਲਾ ਬਰਨਾਲਾ ਵਿਖੇ ਐਸ. ਪੀ. (ਡੀ) ਵਜੋਂ ਤਾਇਨਾਤ ਸੰਜੀਵ ਗੋਇਲ ਨੇ ਦੱਸਿਆ ਕਿ ਲੜਕੀਆਂ ਦੇ ਅਦਾਲਤ ਵਿਚ 164 ਦੇ ਤਹਿਤ ਬਿਆਨ ਦਰਜ ਕਰਵਾਉਣ ਅਤੇ ਮੈਡੀਕਲ ਜਾਂਚ ਕਰਵਾਉਣ ਲਈ ਡਿਊਟੀ ਲਗਾ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਜਿਹੜੇ ਵਿਅਕਤੀਆਂ ਵਿਰੁੱਧ ਲੜਕੀਆਂ ਵਲੋਂ ਦਿੱਤੀਆਂ ਸਿ਼ਕਾਇਤਾਂ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ ਦੀ ਗ੍ਰਿਫ਼ਤਾਰੀ ਲਈ ਅਗਲੀ ਕਾਨੂੰਨੀ ਕਾਰਵਾਈ (Legal action) ਤੇਜ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here