ਸਤੰਬਰ ਤੋਂ ਸ਼ੁਰੂ ਹੋਵੇਗਾ `ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਪੜਾਅ : ਭਗਵੰਤ ਮਾਨ

0
35
Bhagwant Mann

ਚੰਡੀਗੜ੍ਹ, 20 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਖੇਡਾਂ ਵਤਨ ਪੰਜਾਬ ਦੀਆਂ (Kheda watan punjab diya) ਦਾ ਚੌਥਾ ਪੜ੍ਹਾਅ ਸਤੰਬਰ ਮਹੀਨੇ ਤੋਂ ਸ਼ੁਰੂ ਹੋਵੇਗਾ ।

ਖੇਡਾਂ ਵਤਨ ਪੰਜਾਬ ਦੀਆਂ ਵਿਚ ਲੈ ਸਕਦੇ ਹਨ 10 ਲੱਖ ਖਿਡਾਰੀ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਕਸਬਿਆਂ ਵਿਚ ਲੁਕੀ ਖੇਡ ਪ੍ਰਤਿਭਾ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰੇਗੀ । ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ` ਦਾ ਚੌਥਾ ਪੜਾਅ 5 ਸਤੰਬਰ ਤੋਂ ਬਠਿੰਡਾ ਵਿਚ ਸ਼ੁਰੂ ਹੋ ਕੇ 29 ਨਵੰਬਰ ਨੂੰ ਪਟਿਆਲਾ ‘ਚ ਸਮਾਪਤ ਹੋਵੇਗਾ । ਇਸ ਸਾਲ ਲੱਗਭਗ 10 ਲੱਖ ਖਿਡਾਰੀਆਂ ਦੇ ਇਸ ਵਿਚ ਹਿੱਸਾ ਲੈਣ ਦੀ ਉਮੀਦ ਹੈ ।

ਇਸ ਸਾਲ ਮੁਕਾਬਲੇ ਵਿਚ ਕਰਵਾਈਆਂ ਜਾਣਗੀਆਂ 38 ਖੇਡ ਵੰਨਗੀਆਂ : ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਮੁਕਾਬਲੇ 38 ਖੇਡ ਵੰਨਗੀਆਂ ਵਿਚ ਕਰਵਾਏ ਜਾਣਗੇ, ਜਿਨ੍ਹਾਂ ਵਿਚ ਪਹਿਲੀ ਵਾਰ ਮਰਦਾਂ ਅਤੇ ਔਰਤਾਂ ਲਈ ਟੈਨਿਸ ਬਾਲ ਪਾਵਰਲਿਫਟਿੰਗ, ਪੈਰਾ ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਸਮੇਤ 4 ਪੈਰਾ ਖੇਡਾਂ ਵੀ ਹੋਣਗੀਆਂ । 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਖਿਡਾਰੀ 9 ਉਮਰ ਵਰਗਾਂ ਵਿਚ ਹਿੱਸਾ ਲੈਣਗੇ । ਮੁਕਾਬਲੇ ਬਲਾਕ, ਜ਼ਿਲਾ ਅਤੇ ਸੂਬਾ ਪੱਧਰ ‘ਤੇ ਆਯੋਜਿਤ ਕੀਤੇ ਜਾਣਗੇ । ਕ੍ਰਿਕਟ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਗਿਆ ਹੈ ।

ਵੱਖ-ਵੱਖ ਤਮਗੇ ਜਿੱਤਣ ਵਾਲੇ ਨੂੰ ਦਿੱਤੇ ਜਾਣਗੇ ਵੱਖ-ਵੱਖ ਇਨਾਮ

ਮਾਨ ਨੇ ਦੱਸਿਆ ਕਿ ਖਿਡਾਰੀਆਂ (Players) ਲਈ ਪਹਿਲੀ ਵਾਰ ਕੋਡ-ਆਧਾਰਤ ਮੁਫ਼ਤ ਰਜਿਸਟ੍ਰੇਸ਼ਨ ਸਹੂਲਤ ਸ਼ੁਰੂ ਕੀਤੀ ਗਈ ਹੈ । ਸੂਬਾ ਪੱਧਰ ‘ਤੇ ਸੋਨ ਤਮਗਾ ਜੇਤੂ ਨੂੰ 10,000 ਰੁਪਏ, ਚਾਂਦੀ ਦਾ ਤਮਗਾ ਜੇਤੂ ਨੂੰ 7,000 ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂ ਨੂੰ 5,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ।

LEAVE A REPLY

Please enter your comment!
Please enter your name here