ਫੈਂਸਿੰਗ ਚੈਂਪੀਅਨਸਿ਼ਪ ਵਿੱਚ ਮਨਕੀਰਤ ਸਿੰਘ ਮਲੱਣ ਨੇ ਜਿੱਤਿਆ ਬਰੋਂਜ਼ ਮੈਡਲ

0
43
fencing championship

ਪਟਿਆਲਾ, 18 ਅਗਸਤ 2026 : ਪਟਿਆਲਾ ਵਿਖੇ ਆਯੋਜਿਤ ਕੀਤੀ ਗਈ ਜਿਲਾ ਪੱਧਰੀ ਫੈਂਸਿੰਗ ਚੈਂਪੀਅਨਸਿ਼ਪ (District Level Fencing Championship) ਵਿਚ ਮਨਕੀਰਤ ਸਿੰਘ ਮੱਲ੍ਹਣ ਵਲੋਂ ਬਰੌਂਜ ਮੈਡਲ (Bronze medal) ਪ੍ਰਾਪਤ ਕੀਤਾ ਗਿਆ ਹੈ ।

ਕਿਹੜੇ ਕਿਹੜੇ ਵਰਗ ਦੇ ਕਰਵਾਏ ਗਏ ਮੁਕਾਬਲੇ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜਿਲਾ ਫੈਂਸਿੰਗ ਐਸੋਸੀਏਸ਼ਨ (District Fencing Association) ਵਲੋਂ ਜੋ ਡਕਾਲਾ ਰੋਡ ‘ਤੇ ਸਥਿਤ ਮਾਈਲਸਟੋਨ ਸਕੂਲ ਵਿਖੇ ਜਿਲਾ ਪੱਧਰੀ ਫੈਂਸਿੰਗ ਚੈਂਪੀਅਨਸਿ਼ਪ ਕਰਵਾਈ ਗਈ ਦੇ ਦੌਰਾਨ ਅੰਡਰ-10 ਅਤੇ ਅੰਡਰ-12 ਵਰਗ ਦੇ ਵੱਖ-ਵੱਖ ਈਵੈਂਟਸ ਦੇ ਰੌਮਾਂਚਕ ਮੁਕਾਬਲੇ ਕਰਵਾਏ ਗਏ । ਇਸ ਦੌਰਾਨ ਮਨਕੀਰਤ ਸਿੰਘ ਮੱਲ੍ਹਣ ਜਿਸ ਨੇ ਵੀ ਉਪਰੋਕਤ ਖੇਡ ਵਿਚ ਹਿੱਸਾ ਲਿਆ ਸੀ ਨੇ ਵਧੀਆ ਪੇਸ਼ਕਾਰੀ ਕਰਦਿਆਂ ਬਰੌਂਜ ਮੈਡਲ ਪ੍ਰਾਪਤ ਕੀਤਾ ।

ਚੈਂਪੀਅਨਸਿ਼ਪ ਮੌਕੇ ਮੌਜੂਦ ਕੋਚਾਂ ਵਲੋਂ ਕੀਤੀ ਗਈ ਖਿਡਾਰੀਆਂ ਦੀ ਹੌਂਸਲਾ ਅਫਜਾਈ

ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਫੈਂਸਿੰਗ ਕੋਚ ਸ੍ਰੀ ਦੀਪਕ ਸੋਨੀ, ਫੈਂਸਿੰਗ ਕੋਚ ਸ੍ਰੀ ਸੁਮਿਤ ਮਹਾਜਨ, ਸ੍ਰੀ ਮਨਦੀਪ ਸਿੰਘ, ਸ੍ਰੀ ਸੁਰਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਕੋਚ ਸਾਹਿਬਾਨ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ । ਸਾਰੇ ਕੋਚਾਂ ਨੇ ਜੇਤੂ ਖਿਡਾਰੀਆਂ (Winning players) ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ।

LEAVE A REPLY

Please enter your comment!
Please enter your name here