ਅੰਮ੍ਰਿਤਸਰ `ਚ ਪਤੀ-ਪਤਨੀ ਵੱਲੋਂ ਆਤਮਦਾਹ ਦੀ ਕੋਸ਼ਿਸ਼

0
34
Amritsar

ਅੰਮ੍ਰਿਤਸਰ, 18 ਅਗਸਤ 2026 : ਅੰਮ੍ਰਿਤਸਰ (Amritsar) ਦੇ ਭੰਡਾਰੀ ਪੁੱਲ ਤੇ ਇਕ ਪਤੀ-ਪਤਨੀ ਵਲੋਂ ਆਪਣੇ ਆਪ ਨੂੰ ਪੈਟਰੋਲ ਪਾ ਕੇ ਆਤਮਦਾਹ (Self-immolation) ਦੀ ਕੋਸਿ਼ਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਪੁਲਸ ਨੇ ਮੌਕੇ ‘ਤੇ ਪਹੁੰਚ ਆਤਮਦਾਹ ਕਰਨ ਤੋਂ ਲਿਆ ਰੋਕ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਅੰਮ੍ਰਿਤਸਰ ‘ਚ ਭੰਡਾਰੀ ਪੁਲ ‘ਤੇ ਇਕ ਪਤੀ-ਪਤਨੀ ਵਲੋਂ ਕਥਿਤ ਤੌਰ ‘ਤੇ ਆਪਣੇ ਉੱਪਰ ਪੈਟਰੋਲ (Petrol) ਪਾ ਕੇ ਅੱਗ ਲਗਾਉਣ ਦੀ ਕੋਸਿ਼ਸ਼ ਕੀਤੇ ਜਾਣ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸਮਾਂ ਰਹਿੰਦਿਆਂ ਪਤੀ-ਪਤਨੀ ਤੋਂ ਪੈਟਰੋਲ ਦੀ ਬੋਤਲ ਆਪਣੇ ਕਬਜ਼ੇ ‘ਚ ਲੈ ਕੇ ਉਨ੍ਹਾਂ ਨੂੰ ਅਜਿਹਾ ਖ਼ਤਰਨਾਕ ਕਦਮ ਚੁੱਕਣ ਤੋਂ ਰੋਕ ਲਿਆ ।

ਕੀ ਕਾਰਨ ਦੱਸਿਆ ਪਤੀ-ਪਤਨੀ ਨੇ

ਪਤੀ-ਪਤਨੀ ਨੇ ਦੋਸ਼ ਲਗਾਇਆ ਹੈ ਕਿ ਉਹ ਦੁਕਾਨ ਅਤੇ ਜ਼ਮੀਨ ਨਾਲ ਜੁੜੇ ਵਿਵਾਦ ਨੂੰ ਲੈ ਕੇ ਲੰਮੇ ਸਮੇਂ ਤੋਂ ਪੇ੍ਸ਼ਾਨ ਹਨ । ਉਨ੍ਹਾਂ ਦੱਸਿਆ ਕਿ ਵਿਵਾਦ ਕੋਟ ਬਾਬਾ ਦੀਪ ਸਿੰਘ ਇਲਾਕੇ ਦੀ ਛੱਜੂ ਮੱਲ ਗਲੀ ‘ਚ ਸਥਿਤ ਦੁਕਾਨ ਅਤੇ ਉਸ ਨਾਲ ਸਬੰਧਤ ਜ਼ਮੀਨ ਦਾ ਹੈ, ਜੋ ਉਨ੍ਹਾਂ ਨੇ ਸਾਲ 2009 ‘ਚ ਆਪਣੇ ਭਤੀਜੇ ਦਿਨੇਸ਼ ਤੋਂ ਖ਼ਰੀਦੀ ਸੀ ਅਤੇ ਦੁਕਾਨ ਉਨ੍ਹਾਂ ਦੇ ਨਾਂ ਰਜਿਸਟਰਡ ਹੈ। ਮਾਮਲੇ ਸਬੰਧੀ ਥਾਣਾ ਬੀ-ਡਵੀਜ਼ਨ ‘ਚ ਵਿਵਾਦ ਚੱਲ ਰਿਹਾ ਹੈ । ਪੀੜਤਾਂ ਅਨੁਸਾਰ ਰਿਸ਼ਤੇਦਾਰ ਉਨ੍ਹਾਂ ਨੂੰ ਦੁਕਾਨ ਖ਼ਾਲੀ ਕਰਨ ਦੀਆਂ ਧਮਕੀਆਂ ਦੇ ਰਹੇ ਹਨ । ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਕੇਸ ਦਰਜ (Case registered) ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ, ਜਿਸ ਨੂੰ ਛੁਡਵਾਉਣ ਲਈ ਉਹ ਲਖਨਊ ਤੋਂ ਅੰਮ੍ਰਿਤਸਰ ਪਰਤੇ ਹਨ ।

ਕੀ ਦਾਅਵਾ ਕੀਤਾ ਗਿਆ ਹੈ ਮਹਿਲਾ ਵਲੋਂ

ਔਰਤ ਨੇ ਦਾਅਵਾ ਕੀਤਾ ਕਿ ਜ਼ਮੀਨ ਦੀ ਬਾਕਾਇਦਾ ਰਜਿਸਟਰੀ ਕਰਵਾ ਕੇ ਸਰਕਾਰੀ ਫ਼ੀਸ ਅਦਾ ਕੀਤੀ ਗਈ ਸੀ । ਇਹ ਵਿਵਾਦ ਲੱਗਭਗ ਅੱਠ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਪਿਛਲੇ ਇਕ ਸਾਲ ਦੌਰਾਨ ਥਾਣੇ ‘ਚ ਕਈ ਸਿ਼ਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ । ਘਟਨਾ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਜੋੜੇ ਦੀ ਸ਼ਿਕਾਇਤ ਸੁਣ ਕੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ । ਪੁਲਸ ਨੇ ਮੌਕੇ ‘ਤੇ ਸਥਿਤੀ ਨੂੰ ਕੰਟਰੋਲ ‘ਚ ਕਰਦਿਆਂ ਪੈਟਰੋਲ ਜ਼ਬਤ ਕਰ ਲਿਆ ਅਤੇ ਪਤੀ-ਪਤਨੀ ਨੂੰ ਸਮਝਾ-ਬੁਝਾ ਕੇ ਸ਼ਾਂਤ ਕੀਤਾ । ਪੁਲਸ ਦਾ ਕਹਿਣਾ ਹੈ ਕਿ ਤੱਥਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ ।

LEAVE A REPLY

Please enter your comment!
Please enter your name here