ਲੁਧਿਆਣਾ ਵਿਖੇ ਬੀ. ਏ-ਸਾਲ ਪਹਿਲਾ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

0
36
Ludhiana Suicide

ਲੁਧਿਆਣਾ, 17 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬੀ. ਏ. ਸਾਲ ਪਹਿਲਾ ਦੀ ਵਿਦਿਆਰਥਣ ਵਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਵਿਦਿਆਰਥਣ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਨਿਊ ਮਾਧੋਪੁਰੀ ਖੇਤਰ ਵਿਖੇ ਜੋ ਬੀ. ਏ. ਸਾਲ ਪਹਿਲਾ ਦੀ ਜਿਸ ਵਿਦਿਆਰਥਣ (Student) ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਦੀ ਪਛਾਣ ਅੰਸਿ਼ਕਾ (Anshikha) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਅੰਸਿ਼ਕਾ ਵਲੋਂ ਜਿਸ ਵੇਲੇ ਉਪਰੋਕਤ ਕਦਮ ਚੁੱਕਿਆ ਗਿਆ ਉਸ ਵੇਲੇ ਉਸਦਾ ਭਰਾ ਆਪਣੀ ਦੁਕਾਨ ‘ਤੇ ਗਿਆ ਹੋਇਆ ਸੀ ਤੇ ਜਿਵੇਂ ਹੀ ਉਪਰੋਕਤ ਘਟਨਾਕ੍ਰਮ ਦਾ ਪਤਾ ਲੱਗਿਆ ਤਾਂ ਘਰ ਪਹੁੰਚਦਿਆਂ ਹੀ ਦੇਖਿਆ ਕਿ ਅੰਸਿ਼ੰਕਾ ਮੌਤ ਦੇ ਘਾਟ ਉਤਰ ਚੁੱਕੀ ਸੀ ।

ਲਾਸ਼ ਨੂੰ ਭੇਜ ਦਿੱਤਾ ਹੈ ਪੋਸਟਮਾਰਟਮ ਲਈ

ਲੁਧਿਆਣਾ ਵਿਖੇ ਪੁਲਸ ਵਲੋਂ ਉਕਤ ਵਿਦਿਆਰਥਣ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ । ਪੁਲਸ ਵਲੋਂ ਖੁਦਕੁਸ਼ੀ ਵਾਲੀ ਥਾਂ ਦੀ ਅਤੇ ਲੜਕੀ ਦੇ ਮੋਬਾਇਲ ਦੀ ਕੀਤੀ ਗਈ ਜਾਂਚ ਵਿਚ ਕੋਈ ਵੀ ਸੁਸਾਇਡ ਨੋਟ (Suicide note) ਅਤੇ ਖੁਦਕੁਸ਼ੀ ਕੀਤੇ ਜਾਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ । ਥਾਣਾ ਮੇਹਰਬਾਨ ਦੇ ਜਾਂਚ ਅਧਿਕਾਰੀ ਸੁਦੇਸ਼ ਕੁਮਾਰ ਨੇ ਦਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here