ਇਟਾਵਾ, 17 ਅਗਸਤ 2026 : ਭਾਰਤ ਦੇੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਇਟਾਵਾ ਵਿਖੇ ਪੈਂਦੇ ਪਿੰਡ ਪਿਪਰੀਪੁਰਾ ਵਿਖੇ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਜਸਵੰਤ ਨਗਰ ਥਾਣਾ ਖੇਤਰ ਦੇ ਪਿਪਰੀਪੁਰਾ ਪਿੰਡ ‘ਚ ਜੋ ਆਪਣੇ ਇਕ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤਦੇ ਸਮੇਂ ਇਕ ਨੌਜਵਾਨ ਦਾ ਕਥਿਤ ਤੌਰ ‘ਤੇ ਗੋਲੀ ਮਾਰ (Shoot) ਕੇ ਕਤਲ ਕਰ ਦਿੱਤਾ ਗਿਆ ਦੀ ਪਛਾਣ 33 ਸਾਲਾ ਰਾਹੁਲ ਕੁਮਾਰ ਯਾਦਵ ਦੇ ਤੌਰ ‘ਤੇ ਹੋਈ ਹੈ । ਜਸਵੰਤ ਨਗਰ ਦੇ ਥਾਣਾ ਇੰਚਾਰਜ ਇੰਸਪੈਕਟਰ ਕਮਲ ਭਾਟੀ ਅਨੁਸਾਰ ਰਾਹੁਲ ਕੁਮਾਰ ਯਾਦਵ (Rahul Kumar Yadav) ‘ਤੇ ਸ਼ਨੀਵਾਰ ਰਾਤ ਪਹਿਲਾਂ ਹੀ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ । ਗੋਲੀ ਲੱਗਣ ਨਾਲ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ । ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
ਨੌਜਵਾਨ ਦੇ ਕਤਲ ਦਾ ਕਾਰਨ ਪੁਰਾਣੀ ਰੰਜ਼ਸ ਦੱਸਿਆ ਜਾ ਰਿਹਾ
ਘਟਨਾ ਦੀ ਜਾਣਕਾਰੀ ਮਿਲਦੇ ਹੀ ਵਧੀਕ ਪੁਲਸ ਸੁਪਰਡੈਂਟ (Additional Superintendent of Police) ਅਭੈ ਨਾਥ ਤ੍ਰਿਪਾਠੀ ਤੇ ਜਸਵੰਤ ਨਗਰ ਪੁਲਸ ਸਰਕਲ ਅਧਿਕਾਰੀ ਆਯੂਸ਼ੀ ਸਿੰਘ ਹਸਪਤਾਲ ਪਹੁੰਚ ਗਏ । ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਰਾਹੁਲ ਦਾ ਕੁਝ ਸਮਾਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ । ਸ਼ੱਕ ਸੀ ਕਿ ਰਾਹੁਲ ਦਾ ਕਤਲ ਇਸੇ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ ।









