ਜ਼ਮੀਨ ਦੇ ਲਾਲਚੀ ਪਤੀ ਨੇ ਪਤਨੀ ਨੂੰ ਕਰੰਟ ਲਗਾ ਕੇ ਉਤਾਰਿਆ ਮੌਤ ਦੇ ਘਾਟ

0
29
Death

ਉਤਰ ਪ੍ਰਦੇਸ਼, 17 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਰਾਮਪੁਰ ਵਿਖੇ ਪਤੀ ਵਲੋਂ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਤਨੀ ਨੂੰ ਕਰੰਟ ਲਗਾ ਕੇ ਮੌਤ (Death) ਦੇ ਘਾਟ ਉਤਾਰਿਆ ਗਿਆ ਹੈ ।

ਕੌਣ ਹੈ ਇਹ ਪਤੀ

ਮਿਲੀ ਜਾਣਕਾਰੀ ਅਨੁਸਾਰ ਰਾਮਪੁਰ ਵਿਖੇ ਜੋ ਪਤਨੀ ਨੂੰ ਪੇਕੇ ਘਰ ਤੋਂ ਹਿੱਸੇ ਵਿਚ ਮਿਲੀ ਜ਼ਮੀਨ ਵੇਚਣ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਚਲਦਿਆਂ ਪਤੀ ਵਲੋਂ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਣੀ ਹੀ ਪਤਨੀ ਨੂੰ ਸਰੀਰ ‘ਤੇ ਵੱਖ-ਵੱਖ ਥਾਈਂ ਕਰੰਟ (Current) ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਵਿਚ ਅਜਿਹਾ ਕਰਨ ਵਾਲੇ ਪਤੀ ਦੀ ਪਛਾਣ ਇਸਰਾਰ ਉਰਫ਼ ਗੁੱਡੂ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਥਾਣਾ ਬਿਲਾਸਪੁਰ ਇੰਚਾਰਜ ਨੇ

ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਬਿਲਾਸਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਜੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ (Postmortem report) ਵਿੱਚ ਬਿਜਲੀ ਦਾ ਝਟਕਾ ਲੱਗਣ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ । ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਉਪਰੋਕਤ ਭਿਆਨਕ ਘਟਨਾ 14 ਅਗਸਤ ਦੀ ਦੇਰ ਰਾਤ ਵਾਪਰੀ । ਦਰਜ ਕਰਵਾਈ ਗਈ ਐਫ. ਆਈ. ਆਰ. ਵਿੱਚ ਦੱਸਿਆ ਗਿਆ ਕਿ ਮੌਤ ਦੇ ਘਾਟ ਉਤਰੀ ਮਹਿਲਾ ਨਸਰੀਨ ਦਾ ਵਿਆਹ ਸਾਲ-2013 ਵਿੱਚ ਇਸਰਾਰ ਉਰਫ ਗੁੱਡੂ ਨਾਲ ਹੋਇਆ ਸੀ । ਨਸਰੀਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਜਾਇਦਾਦ ਸੱਤ ਧੀਆਂ ਦੇ ਨਾਂ ਦਰਜ ਸੀ। ਨਸਰੀਨ ਦੇ ਸਹੁਰੇ ਉਸ `ਤੇ ਜ਼ਮੀਨ ਵੇਚ ਕੇ ਪੈਸੇ ਲੈਣ ਲਈ ਦਬਾਅ ਪਾ ਰਹੇ ਸਨ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਨਸਰੀਨ ਨਾਮੀ ਮਹਿਲਾ ਨੂੰ ਬਿਜਲੀ ਦੇ ਝਟਕੇ ਦੇ ਕੇ ਮੌਤ ਦੇ ਘਾਟ ਉਤਾਰਨ ਵਿਚ ਸ਼ਾਮਲ ਜਿਨ੍ਹਾਂ ਵਿਅਕਤੀਆਂ ਵਿਰੁੱਧ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ ਗੁੱਡੂ ਤੋਂ ਇਲਾਵਾ ਚਾਚੇ ਨੇ ਨਸਰੀਨ ਦੇ ਸਹੁਰੇ ਹਨੀਫ, ਭਾਬੀ ਬੱਬੋ ਅਤੇ ਰਫਤ, ਭਰਜਾਈ ਇਸਤੇਕਾਰ ਅਤੇ ਨੂਰ ਆਲਮ ਸ਼ਾਮਲ ਹਨ । ਘਟਨਾ ਤੋਂ ਬਾਅਦ ਫਰਾਰ ਹੋਏ ਇਸਰਾਰ ਉਰਫ ਗੁੱਡੂ ਨੂੰ ਪੁਲਸ ਨੇ ਐਤਵਾਰ ਰਾਤ ਨੂੰ ਗ੍ਰਿਫਤਾਰ (Arrested) ਕਰ ਲਿਆ । ਇਸ ਦੇ ਨਾਲ ਹੀ ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here