ਲੰਚ ਦੌਰਾਨ ਗਲੇ ਵਿਚ ਪੈਟੀਜ ਫਸਣ ਕਾਰਨ ਹੋਈ ਵਿਦਿਆਰਥੀ ਦੀ ਮੌਤ

0
31
Student dies

ਜੈਪੁਰ, 14 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਸ਼ਹਿਰ ਜੈਪੁਰ ਵਿਖੇ ਇਕ ਵਿਦਿਆਰਥੀ ਦੀ ਸਕੂਲ ਵਿਚ ਲੰਚ ਦੌਰਾਨ ਗਲੇ ਵਿਚ ਪੈਟੀਜ ਫਸਣ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਜੈਪੁਰ (Jaipur) ਦੇ ਝੋਟਵਾੜਾ ਵਿਖੇ ਇਕ ਪ੍ਰਾਈਵੇਟ ਸਕੂਲ ਦੇ ਜਿਸ ਵਿਦਿਆਰਥੀ ਦੀ ਸਕੂਲ ਦੀ ਕੰਟੀਨ ਤੋਂ ਹੀ ਲੰਚ ਟਾਈਮ ਦੌਰਾਨ ਖਰੀਦ ਕੇ ਖਾਧੀ ਗਈ ਪੈਟੀਜ਼ (Patties) ਦੇ ਗਲੇ ਵਿਚ ਅਟਕ ਜਾਣ ਦੇ ਕਾਰਨ ਮੌਤ ਹੋ ਗਈ ਹੈ ਵਿਚ ਵਿਦਿਆਰਥੀ ਦੀ ਪਛਾਣ ਪ੍ਰਿੰਸ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸਕੂਲ ਮੈਨੇਜਮੈਂਟ ਵਲੋਂ ਵਿਦਿਆਰਥੀ ਨੂੰ ਹਸਤਾਲ ਨਾ ਲਿਜਾ ਕੇ ਮਾਪਿਆਂ ਨੂੰ ਹੀ ਵਾਰ-ਵਾਰ ਕਾਲ ਕਰਕੇ ਬੁਲਾਇਆ ਜਾਂਦਾ ਰਿਹਾ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ

ਪ੍ਰਾਪਤ ਸੂਚਨਾ ਮੁਤਾਬਕ ਜਿਸ ਪ੍ਰਿੰਸ ਨਾਮ ਦੇ ਵਿਦਿਆਰਥੀ ਦੇ ਗਲੇ ਵਿਚ ਪੈਟੀਜ ਅਟਕ ਗਈ ਤੇ ਉਸਨੂੰ ਡਾਕਟਰੀ ਸਹਾਇਤਾ (Medical assistance) ਨਾ ਮਿਲਣ ਦੇ ਕਾਰਨ ਉਸਦੇ ਮੂੰਹ ਵਿਚੋਂ ਜਿਥੇ ਇਕ ਪਾਸੇ ਝੱਗ ਨਿਕਲ ਰਹੀ ਸੀ ਤੇ ਦੂਸਰੇ ਪਾਸੇ ਉਸਦੇ ਬੁੱਲ ਤੱਕ ਨੀਲੇ ਪੈ ਗਏ ਸਨ ਦੇ ਕਾਰਨ ਹੋਈ ਵਿਦਿਆਰਥੀ ਦੀ ਮੌਤ ਦੇ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਸਕੂਲ ਮੈਨੇਜਮੈਂਟ ਤੇ ਲਾਪ੍ਰਵਾਹੀ ਵਰਤਣ ਅਤੇ ਵਿਦਿਆਰਥੀ ਨੂੰ ਕੁੱਝ ਦੂਰੀ ਤੇ ਬਣੇ ਹਸਪਤਾਲ ਵਿਚ ਨਾ ਲਿਜਾਉਣ ਦਾ ਦੋਸ਼ ਲਗਾਇਆ ਹੈ, ਜਿਸ ਤੇ ਪੁਲਸ ਵਲੋਂ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਕੀ ਆਖਿਆ ਵਿਦਿਆਰਥੀ ਦੇ ਚਾਚਾ ਨੇ

ਮ੍ਰਿਤਕ ਵਿਦਿਆਰਥੀ ਪ੍ਰਿੰਸ ਦੇ ਚਾਚਾ ਅਨੁਰਾਗ ਸੋਨੀ ਅਨੁਸਾਰ ਲੰਚ ਟਾਈਮ ‘ਚ ਬੁੱਧਵਾਰ ਸਵੇਰੇ 11 ਵਜੇ ਪ੍ਰਿੰਸ ਨੇ ਸਕੂਲ ਦੀ ਕੈਂਟੀਨ ਤੋਂ ਜੋ ਪੈਟੀਜ਼ ਖ਼ਰੀਦ ਕੇ ਖਾਧੀ ਸੀ ਉਹ ਪੈਟੀਜ਼ ਖ਼ਰਾਬ ਤੇ ਜ਼ਿਆਦਾ ਤੇਲ ਵਾਲੀ , ਜਿਸ ਕਾਰਨ ਉਹ ਗਲੇ ‘ਚ ਅਟਕ ਗਈ । ਉਨ੍ਹਾਂ ਕਿਹਾ ਕਿ ਮੌਕੇ ਤੇ ਮੌਜੂਦ ਅਧਿਆਪਕਾਂ ਨੇ ਹਸਪਤਾਲ ਲਿਜਾਣ ਦੀ ਬਜਾਏ ਉਸ ਦੀ ਪਿੱਠ ਥਾਪੜ ਕੇ ਬੈਂਚ ‘ਤੇ ਲਿਟਾ ਦਿੱਤਾ ।

ਸਕੂਲ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਹਸਪਤਾਲ ਹੈ, ਇਸ ਦੇ ਬਾਵਜੂਦ ਉੱਥੇ ਇਲਾਜ ਲਈ ਲਿਜਾਣ ਦੀ ਥਾਂ ਪਰਿਵਾਰ ਵਾਲਿਆਂ ਨੂੰ ਕਾਲ ਕਰਕੇ ਪ੍ਰਿੰਸ ਦੀ ਤਬੀਅਤ ਖ਼ਰਾਬ ਹੋਣ ਬਾਰੇ ਦੱਸਦੇ ਰਹੇ । ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਪਰਿਵਾਰ ਵਾਲੇ ਪ੍ਰਿੰਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿੱਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਮਣੀਪਾਲ ਹਸਪਤਾਲ ਰੈਫਰ ਕਰ ਦਿੱਤਾ । ਮਣੀਪਾਲ ਹਸਪਤਾਲ ਦੇ ਡਾਕਟਰ ਨੇ ਪ੍ਰਿੰਸ ਨੂੰ ਮ੍ਰਿਤਕ ਐਲਾਨ ਦਿੱਤਾ ।

LEAVE A REPLY

Please enter your comment!
Please enter your name here