ਜਾਰਜੀਆ ਦੇ ਹਾਈ ਸਕੂਲ ਵਿਚ ਵਿਦਿਆਰਥੀਆਂ ਦੇ ਝਗੜੇ ਦੌਰਾਨ ਹੋਈ ਗੋਲੀਬਾਰੀ

0
31
America Arrest

ਅਮਰੀਕਾ, 13 ਅਗਸਤ 2026 : ਅਮਰੀਕਾ (America) ਦੇ ਸ਼ਹਿਰ ਜਾਰੀਆ ਦੇ ਇਕ ਸਕੂਲ ਵਿਖੇ ਦੋ ਵਿਦਿਆਰਥੀਆਂ ਦੇ ਆਪਸੀ ਬਹਿਸ ਦੌਰਾਨ ਝਗੜੇ ਦੌਰਾਨ ਗੋਲੀਬਾਰੀ (Shooting) ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ।

ਗੋਲੀਬਾਰੀ ਵਿਚ ਇਕ ਜਖਮੀ ਤੇ ਦੂਸਰਾ ਸ਼ੱਕੀ ਗ੍ਰਿਫ਼ਤਾਰ

ਜਾਰਜੀਆ ਦੇ ਜਿਸ ਵਾਰਨਰ ਰੌਬਿਨਸ ਹਾਈ ਸਕੂਲ ਵਿਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਦੁਪਹਿਰ ਵਿਖੇ ਹੋਈ ਬਹਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ ਸੀ ਦੇ ਚਲਦਿਆਂ ਜੋ ਗੋਲੀਬਾਰੀ ਕੀਤੀ ਗਈ ਹੈ ਦੌਰਾਨ ਇਕ ਵਿਦਿਆਰਥੀ ਜਖਮੀ (Student injured) ਹੋ ਗਿਆ ਤੇ ਇਸ ਨਾਬਾਲਗ ਵਿਦਿਆਰਥੀ ਜੋ ਕਿ ਮੌਕੇ ਤੋਂ ਭੱਜ ਗਿਆ ਸੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।

ਕੀ ਆਖਿਆ ਪੁਲਸ ਅਧਿਕਾਰੀ ਨੇ

ਅਮਰੀਕੀ ਪੁਲਸ ਅਧਿਕਾਰੀ (American police officer) ਸ਼ੈਰਿਫ ਮੈਟ ਮੌਲਟਨ ਨੇ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਵਿਦਿਆਰਥੀਆਂ ਦਾ ਇੱਕ ਸਮੂਹ ਸਕੂਲ ਦੇ ਟਾਇਲਟ ਦੇ ਅੰਦਰ ਸੀ ਜਦੋਂ ਦੋ ਵਿਦਿਆਰਥੀਆਂ ਵਿਚਕਾਰ ਬਹਿਸ ਝਗੜੇ ਵਿੱਚ ਬਦਲ ਗਈ ਅਤੇ ਇੱਕ ਵਿਦਿਆਰਥੀ ਨੇ ਗੋਲੀਬਾਰੀ ਕਰ ਦਿੱਤੀ । ਸਕੂਲ ਸਰੋਤ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀ ਵਿਦਿਆਰਥੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ । ਪੁਲਸ ਅਧਿਕਾਰੀ ਨੇ ਆਖਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here