ਕੰਚਨ ਕੁਮਾਰੀ ਉਰਫ ਭਾਬੀ ਦੇ ਕਤਲ ਮਾਮਲੇ `ਚ ਅਦਾਲਤ ਨੇ ਕੀਤੇ ਦੋਸ਼ ਤੈਅ

0
36
Kanchan Kumari

ਬਠਿੰਡਾ, 11 ਅਗਸਤ 2026 : ਸੋਸ਼ਲ ਮੀਡੀਆ ਇਨਫਲੂਐਂਸਰ (Social Media Influencer) ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿਚ ਮੁੱਖ ਮੁਲਜਮਾਂ ਵਿਰੁੱਧ ਅਦਾਲਤ ਵਲੋਂ ਦੋਸ਼ ਤੈਅ (Charges framed) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਇਨਫ਼ਲੂਐਂਸਰ ਕੰਚਨ ਕੁਮਾਰੀ (Kanchan Kumari) ਉਰਫ਼ `ਕਮਲ ਕੌਰ ਭਾਬੀ` ਦੇ ਕਤਲ ਨਾਲ ਜੁੜੇ ਬਹੁਚਰਚਿਤ ਮਾਮਲੇ ਵਿਚ ਜੋ ਅਦਾਲਤ (Court) ਵੱਲੋਂ ਦੋ ਵਿਅਕਤੀਆਂ ਵਿਰੁੱਧ ਦੋਸ਼ ਤੈਅ ਕਰ ਦਿੱਤੇ ਗਏ ਹਨ ਵਿਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ (Amritpal Singh Mehron) ਅਤੇ ਰਣਜੀਤ ਸਿੰਘ ਸ਼ਾਮਲ ਹਨ । ਅਦਾਲਤ ਵੱਲੋਂ ਦੋਵਾਂ ਖਿ਼ਲਾਫ਼ ਬੀ. ਐੱਨ. ਐੱਸ. ਦੀ ਧਾਰਾ 103 ਤਹਿਤ ਦੋਸ਼ ਤੈਅ ਕੀਤੇ ਗਏ ਹਨ । ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ 2026 ਨੂੰ ਹੋਵੇਗੀ ।

ਕੀ ਦੱਸਿਆ ਮੁਲਜਮਾਂ ਦੇ ਵਕੀਲ ਨੇ

ਮੁਲਜਮਾਂ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਪੁਲਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਖਿ਼ਲਾਫ਼ ਅਦਾਲਤ ਵਿਚ ਪਹਿਲਾਂ ਹੀ ਚਾਰਜ ਲੱਗ ਚੁੱਕੇ ਹਨ । ਅੰਮ੍ਰਿਤਪਾਲ ਮਹਿਰੋਂ ਅਤੇ ਰਣਜੀਤ ਸਿੰਘ (Ranjit Singh) ਦੀ ਗ੍ਰਿਫ਼ਤਾਰੀ ਬਾਅਦ ਵਿਚ ਹੋਣ ਕਾਰਨ ਇਨ੍ਹਾਂ ਦੋਵਾਂ ਖਿ਼ਲਾਫ਼ ਚਾਰਜ ਤੈਅ ਕਰਨ ਦੀ ਕਾਰਵਾਈ ਹੁਣ ਹੋਈ ਹੈ । ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਦੋਵਾਂ ਖਿ਼ਲਾਫ਼ ਧਾਰਾ 103 ਤਹਿਤ ਦੋਸ਼ ਤੈਅ ਕੀਤੇ ਜਾਣ ਤੋਂ ਬਾਅਦ ਹੁਣ ਕੇਸ ਗਵਾਹੀਆਂ ਦੇ ਪਆਂ ਦਾ ਦਾਖ਼ਲ ਹੋ ਗਿਆ ਹੈ ।

LEAVE A REPLY

Please enter your comment!
Please enter your name here