ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿਚ ਨੌਜਵਾਨਾਂ ਵਿਰੁੱਧ ਕੇਸ ਦਰਜ

0
29
Murder

ਫਤਹਿਗੜ੍ਹ ਸਾਹਿਬ, 8 ਅਗਸਤ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਵਿਖੇ ਨੌਜ਼ਵਾਨਾਂ ਵਿਚ ਲੜਕੀ ਨੂੰ ਲੈ ਕੇ ਹੋਏ ਝਗੜੇ ਚਲਦਿਆਂ ਇਕ ਨੌਜਵਾਨ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਵਿਖੇ ਜੋ ਲੜਕੀ ਨੂੰ ਲੈ ਕੇ ਨੌਜਵਾਨਾਂ ਵਿਚਕਾਰ ਝਗੜਾ ਪਹਿਲਾਂ ਵੀ ਹੁੰਦਾ ਰਿਹਾ ਹੈ ਦੇ ਚਲਦਿਆਂ ਬੀਤੀ ਰਾਤ ਹੋਏ ਝਗੜੇ ਤੋਂ ਬਾਅਦ 9-10 ਦੇ ਕਰੀਬ ਨੌਜਵਾਨਾਂ ਵਲੋਂ ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਹੀ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਅੰਕੁਸ਼ ਦੇ ਤੌਰ ‘ਤੇ ਹੋਈ ਹੈ ਅਤੇ ਅੰਕੁਸ਼ ਦੇ ਦੋਸਤ ਨੂੰ ਜਖਮੀ (Injured) ਹੋਣ ‘ਤੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ ।

ਪੁਲਸ ਨੇ ਕੀਤਾ ਕਤਲ ਦਾ ਕੇਸ ਦਰਜ

ਜਿਲਾ ਫਤਿਹਗੜ੍ਹ ਸਾਹਿਬ ਵਿਖੇ ਸਬੰਧਤ ਖੇਤਰ ਦੇ ਥਾਣੇ ਦੀ ਪੁਲਸ ਵਲੋਂ 9-10 ਨੌਜਵਾਨਾਂ ਵਿਰੁੱਧ ਨੌਜਵਾਨ ਦਾ ਕਤਲ ਕਰ ਦਿੱਤੇ ਜਾਣ ‘ਤੇ ਕਤਲ ਦਾ ਕੇਸ ਦਰਜ (Case registered) ਕੀਤਾ ਗਿਆ ਹੈ ਤੇ ਜਿਨ੍ਹਾਂ ਨੌਜਵਾਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ।

LEAVE A REPLY

Please enter your comment!
Please enter your name here